ਕੁਵੈਤ ਸਿਟੀ – ਕੁਵੈਤ ਮਿਊਂਸੀਪਲਟੀ ਦੇ ਪਬਲਿਕ ਰਿਲੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਹਵਲੀ ਗਵਰਨਰੇਟ ਦੀ ਆਡੀਟ ਅਤੇ ਫਾਲੋਅ-ਅੱਪ ਵਿਭਾਗ ਵੱਲੋਂ ਸਲਮੀਆ ਵਿੱਚ ਚੌਥੀ ਨਿਗਰਾਨੀ ਮੁਹਿੰਮ ਦੌਰਾਨ ਕੁੱਲ 28 ਉਲੰਘਣਾਂ ਰਜਿਸਟਰ ਕੀਤੀਆਂ ਗਈਆਂ।
ਇਹ ਮੁਹਿੰਮ ਵਪਾਰਕ ਸੰਸਥਾਵਾਂ ਦੀ ਜਾਂਚ ਕਰਨ ਲਈ ਕੀਤੀ ਗਈ ਸੀ, ਜਿਸ ਵਿੱਚ ਫੋਕਸ ਕੀਤਾ ਗਿਆ:
ਵਿਗਿਆਪਨ ਲਾਈਸੰਸਾਂ ਦੀ ਨਵੀਂਕਰਨ ਦੀ ਘਾਟ ,ਮਿਆਦ ਪੁੱਗੇ ਹੈਲਥ ਸਰਟੀਫਿਕਟ ਵਾਲੇ ਕਰਮਚਾਰੀ , ਬਿਨਾਂ ਇਜਾਜ਼ਤ ਦੇ ਲਗਾਏ ਵਿਗਿਆਪਨ, ਵਿਗਿਆਪਨਾਂ ਦੀ ਗਲਤ ਸੰਭਾਲ , ਪੁਰਸ਼ਾਂ ਲਈ ਖਾਸ ਇੰਸਟੀਟਿਊਟਾਂ ਵਿੱਚ ਔਰਤਾਂ ਨੂੰ ਨੌਕਰੀ ’ਤੇ ਰੱਖਣਾ, ਸਫਾਈ ਦੀ ਕਮੀ ਆਦਿ
🌐 ਮਿਊਂਸਿਪੈਲਟੀ ਨੇ 15 ਗੈਰਕਾਨੂੰਨੀ ਵਿਗਿਆਪਨ ਵੀ ਹਟਾਏ, ਜੋ ਵੱਖ-ਵੱਖ ਆਕਾਰਾਂ ਵਿੱਚ ਸਨ।
ਇਹ ਮੁਹਿੰਮ ਜੂਨ ਮਹੀਨੇ ਭਰ ਜਾਰੀ ਰਹੇਗੀ, ਤਾਂ ਜੋ ਸਾਰੇ ਕਾਰੋਬਾਰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ।