Hamilton- (ਬਿਨੈਦੀਪ ਸਿੰਘ) ਮਿਤੀ 10 ਮਈ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟ੍ਰਸ੍ਟ ਹੈਮਿਲਟਨ ਵਲੋਂ ਮਾਤ੍ਰ ਦਿਵਸ ( ਮਦਰ ਡੇ ) ਦੀ ਪੂਰਵ ਸੰਦੇਯਾ ਤੇ ਹਫ਼ਤਾਵਾਰ ਪੰਜਾਬੀ ਸਕੂਲ ਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜੋ ਕਿ ਟ੍ਰਸ੍ਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਦੀ ਅਗੁਵਾਈ ਹੇਠ ਸੰਪਨ ਹੋਇਆ
ਵੱਖ ਵੱਖ ਬੁਲਾਰਿਆਂ ਨੇ ਸਾਡੇ ਜਿੰਦਗੀ ਚ ਸਾਡੀ ਮਾਂ ਜੋ ਕਿ ਕੁਰਬਾਨੀ,ਤਪਸਿਆ,ਤੇ ਮਮਤਾ ਦੀ ਮੂਰਤ ਹੈ ਦੀ ਮਹਤੱਤਾ ਵਾਰੇ ਬੱਚਿਆਂ ਨੂੰ ਜਾਣੂ ਕਰਵਾਇਆ ,ਬੁਲਾਰਿਆਂ ਚ ਪੰਜਾਬੀ ਸਕੂਲ ਦੀਆ ਅਦਿਆਪਿਕਾਵਾਂ ਅਮਨਦੀਪ ਕੌਰ,ਪਰਮਿੰਦਰ ਕੌਰ, ਹਰਦੀਪਕ ਕੌਰ,ਇਸ ਦੇ ਨਾਲ ਹੀ ਜੋਯ ਸਿੰਘ,ਕਰਮਜੀਤ ਕੌਰ, ਅਤੇ ਭੰਗੜਾ ਕੋਚ,ਰਿਹਾ ਸੂਦ ਨੇ ਆਪਣੇ ਸੁੱਚਜੇ ਵਿਚਾਰ ਰੱਖੇ,ਇਸ ਮੌਕੇ ਬੱਚਿਆਂ ਵਲੋਂ ਅੱਜ ਦੇ ਦਿਨ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਪੇਂਟਿੰਗਜ਼ ਵੀ ਬਣਾਈਆਂ ਗਈਆਂ,ਅੱਜ ਦੇ ਇਸ ਸਮਾਗਮ ਵਿਚ ਟ੍ਰਸ੍ਟ ਵਲੋਂ ਹਰਗੁਣਜੀਤ ਸਿੰਘ,ਰਣਜੀਤ ਸਿੰਘ,ਸੁਖਵਿੰਦਰ ਸੁਖੀ,ਬਿਰਮਲ ਬੱਬੀ ,ਗੁਰਜੀਤ ਸਿੰਘ,ਜਸਵਿੰਦਰ ਕੌਰ ਰਾਹੋਂ, ਕਿਰਨ ਬੱਗਾ,ਨਵਜੋਤ ਕੌਰ,ਗੁਰਵਿੰਦਰ ਸਿੰਘ ਅਤੇ ਭੰਗੜਾ ਕੋਚ ਕੁਲਵਿੰਦਰ ਸਿੰਘ ਦਿਓਲ ,ਉਚੇਚੇ ਤੋਰ ਤੇ ਸ਼ਾਮਿਲ ਹੋਏ
ਇਸ ਸਮੇਂ ਵੱਡੀ ਗਿਣਤੀ ਵਿੱਚ ਬੱਚਿਆਂ ਸਮੇਤ ਪਰਿਵਾਰ ਸ਼ਾਮਲ ਹੋਏ ਟ੍ਰਸ੍ਟ ਵਲੋਂ ਲਾਈਟ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਅੰਤ ਚ ਟ੍ਰਸ੍ਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਨੇ ਅੱਜ ਦੇ ਦਿਨ ਦੀਆ ਸਾਰਿਆਂ ਨੂੰ ਆਪਣੇ ਤੇ ਟ੍ਰਸ੍ਟ ਮੇਮ੍ਬਰਾਂ ਵਲੋਂ ਮੁਬਾਰਕਾਂ ਦਿਤੀਆਂ ਤੇ ਸਮਾਗਮ ਚ ਸ਼ਾਮਿਲ ਹੋਣ ਲਈ ਧੰਨਬਾਦ ਕੀਤਾ.