ਕੁਵੈਤ 30 ਮਈ -: ਕੁਵੈਤ ਦੇ ਇੰਡਸਟ੍ਰੀਅਲ ਅਲ ਸੁਵੇਖ ਖੇਤਰ ਵਿੱਚ ਵੀਰਵਾਰ ਦੀ ਸ਼ਾਮ ਨੂੰ ਇਕ ਬੇਸਮੈਂਟ ਵਿੱਚ ਚੱਲ ਰਹੇ ਲੱਕੜ ਦੇ ਸਟੋਰ ਨੂੰ ਅਚਾਨਕ ਅੱਗ ਲੱਗ ਗਈ । ਲੱਕੜ ਦਾ ਸਮਾਨ ਪਿਆ ਹੋਣ ਕਰਕੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ । ਮ
ੌਕੇ ਤੇ ਇੰਡਸਟਰੀਅਲ ਅਲ ਅਰਦੀਆ ਖੇਤਰ ਅਤੇ ਸੁਵੇਖ ਦੀਆ ਅੱਗ ਬੁਜਾਉ ਟੀਮਾਂ ਨੇ ਭਰੀ ਮੁਸ਼ੱਕਤ ਕਰਨ ਮਗਰੋਂ ਅੱਗ ਤੇ ਕਾਬੂ ਪਾ ਲਿਆ ਅਤੇ ਮਿਲੀ ਜਾਣਕਾਰੀ ਅਨੁਸਾਰ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ।