ਕੁਵੈਤ ਸਿਟੀ — ਕੁਵੈਤ ਦੇ ਏਅਰ ਕਾਰਗੋ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਯੂਰਪ ਤੋਂ ਆਏ ਇੱਕ ਪਾਰਸਲ ਵਿੱਚੋਂ ਲਗਭਗ 50 ਕਿਲੋ ਨਸ਼ੀਲੀ ਸਮੱਗਰੀ ਦੀ ਵੱਡੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਕਸਟਮ ਟਾਰਗਟਿੰਗ ਟੀਮ ਨੂੰ ਕੁਝ ਬੈਗਾਂ ਦੇ ਸਮੱਗਰੀ ਉੱਤੇ ਸ਼ੱਕ ਹੋਣ ’ਤੇ ਤਫ਼ਤੀਸ਼ ਕੀਤੀ ਗਈ। ਪੂਰੀ ਜਾਂਚ ਦੌਰਾਨ ਇਹ ਪਤਾ ਲੱਗਾ ਕਿ:
33 ਕਿਲੋਗ੍ਰਾਮ ਹਸ਼ੀਸ਼ 17 ਕਿਲੋਗ੍ਰਾਮ ਮਰੀਜੁਆਨਾ (ਗਾਂਜਾ)
ਇਹ ਸਮੱਗਰੀ ਬੈਗਾਂ ਵਿੱਚ ਲੁਕਾ ਕੇ ਭੇਜੀ ਗਈ ਸੀ।
ਜਿਸ ਵਿਅਕਤੀ ਦਾ ਇਸ ਸਮੱਗਰੀ ਨਾਲ ਸੰਬੰਧ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜ਼ਬਤ ਕੀਤੀ ਗਈ ਸਮੱਗਰੀ ਸਮੇਤ ਸੰਬੰਧਤ ਅਥਾਰਟੀਜ਼ ਦੇ ਹਵਾਲੇ ਕਰ ਦਿੱਤਾ ਗਿਆ ਹੈ।