ਨਕਲੀ ਰੀਫੰਡ ਈਮੇਲ ਤੋਂ ਰਹੋ ਸਾਵਧਾਨ, ਮੰਤਰੀ ਮੰਡਲ ਨੇ ਦਿੱਤੀ ਚੇਤਾਵਨੀ

ਕੁਵੈਤ ਸਿਟੀ, 8 ਜੂਨ – ਬਿਜਲੀ ਅਤੇ ਪਾਣੀ ਮੰਤਰੀ ਮੰਡਲ ਵੱਲੋਂ ਸੂਚਨਾ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਕਿਸਮ ਦੀ ਰੀਫੰਡ ਨਾਲ ਜੁੜੀ ਈਮੇਲ ਜਾਂ ਲਿੰਕ ਨਹੀਂ ਭੇਜਿਆ ਗਿਆ , ਅਤੇ ਲੋਕਾਂ ਨੂੰ ਅਜਿਹੀਆਂ ਝੂਠੀਆਂ ਈਮੇਲਾਂ ਨਾਲ ਸੰਪਰਕ ਕਰਨ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਮੰਤਰੀ ਮੰਡਲ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਈਮੇਲਾਂ ਠੱਗੀ ਵਾਲੀਆਂ ਹਨ, ਜਿਨ੍ਹਾਂ ਵਿੱਚ ਸ਼ੱਕੀ ਲਿੰਕ ਹੋ ਸਕਦੇ ਹਨ ਜੋ ਉਪਭੋਗਤਾਵਾਂ ਦੇ ਬੈਂਕ ਖਾਤਿਆਂ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਦੇ ਹਨ।

ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਅਣਜਾਣੇ ਲਿੰਕ ’ਤੇ ਕਲਿੱਕ ਨਾ ਕਰਨ ਅਤੇ ਇਸ ਤਰ੍ਹਾਂ ਦੀ ਠੱਗੀ ਤੋਂ ਸੁਰੱਖਿਅਤ ਰਹਿਣ ਲਈ ਸਰਕਾਰੀ ਵੈੱਬਸਾਈਟ ਜਾਂ ਕਸਟਮਰ ਸੇਵਾ ਨਾਲ ਹੀ ਸੰਪਰਕ ਕਰੋ।