ਹਮਿਲਟਨ, ਨਿਊਜੀਲੈਂਡ (14 ਜੂਨ): ਭਾਰਤ ਦੇ ਅਹਿਮਦਾਬਾਦ ਵਿਖੇ ਹੋਏ ਦਰਦਨਾਕ ਹਵਾਈ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਯਾਦ ’ਚ ਅੱਜ ਹਮਿਲਟਨ ਦੇ ਗ੍ਰੀਨਹਿੱਲ ਪਾਰਕ ਵਿਖੇ ਇੱਕ ਭਾਵੁਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ।
ਇਹ ਸਮਾਰੋਹ ਵਾਈਕਾਟੋ ਸ਼ਹੀਦ ਭਗਤ ਸਿੰਘ ਟਰਸਟ, ਕੰਟਰੀ ਸੈਕਸ਼ਨ ਇੰਡੀਅਨ ਐਸੋਸੀਏਸ਼ਨ, ਅਤੇ ਨਿਊਜੀਲੈਂਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਪੰਜ ਮਿੰਟ ਦੇ ਮੌਨ ਧਾਰਣ ਅਤੇ ਅਰਦਾਸ ਨਾਲ ਕੀਤੀ ਗਈ,
ਜਿਸ ਰਾਹੀਂ ਹਾਦਸਾਗ੍ਰਸਤ ਮਾਰੇ ਗਏ ਲੋਕਾਂ ਲਈ ਸ਼ਾਂਤੀ ਦੀ ਅਰਜ਼ੋਈ ਕੀਤੀ ਗਈ।
ਇਸ ਸਮਾਰੋਹ ਦੌਰਾਨ ਭਾਰਤੀ ਡਾਇਸਪੋਰਾ ਅਤੇ ਸਥਾਨਕ ਨਾਗਰਿਕਾਂ ਵੱਲੋਂ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ। ਹਾਜ਼ਰੀਨ ਵਿੱਚ ਬਹੁਤ ਸਾਰੇ ਪ੍ਰਮੁੱਖ ਨਾਂ ਸ਼ਾਮਿਲ ਸਨ, ਜਿਵੇਂ: ਗੁੜੀਆ ਪਰਮਾਰ, ਰੁਪਾਲੀ ਠੱਕਰ, ਜਗਜੀਤ ਕੌਰ, ਪੂਜਾ ਸਹਿਗਲ, ਵੈਸ਼ਾਲੀ ਪੀ.ਐਮ., ਸੁਮਨ ਕਪੂਰ, ਅੰਨਾ ਕੈਸੀ ਕਾਕਸ (ਕੌਂਸਲਰ), ਕਰਮਜੀਤ ਕੌਰ, ਮਾਧੁਰੀ ਮੌਰੀਆ, ਦਕਸ਼ਾ ਸੋਲੰਕੀ, ਐਸ਼ ਪਰਮਾਰ, ਮਨੀਸ਼ ਠੱਕਰ, ਦਲੀਪ ਕੁਮਾਰ, ਪਰਮਜੀਤ ਪਰਮਾਰ, ਜਰਨੈਲ ਸਿੰਘ ਰਾਹੋਂ , ਵਿਜੇ ਸਿੰਘ ਪਰਮਾਰ ,ਓਧੇ ਰਾਠੌੜ, ਅਭਿਸੇਕ ਤਰੁਣ ਪਰਾਗਜੀ । ਤਰੁਣਆਦਿ ਨੇ ਮੌਕੇ ’ਤੇ ਫੁੱਲ ਚੜਾ ਕੇ ਆਪਣਾ ਦੁੱਖ ਪ੍ਰਗਟਾਇਆ।
ਸਮੂਹ ਭਾਈਚਾਰੇ ਵੱਲੋਂ ਇਸ ਸਮਾਰੋਹ ਰਾਹੀਂ ਨਾ ਸਿਰਫ਼ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਗਈ, ਸਗੋਂ ਵਿਦੇਸ਼ ਵਿੱਚ ਰਹਿ ਰਹੀ ਭਾਰਤੀ ਡਾਇਸਪੋਰਾ ਦੀ ਇਕਜੁੱਟਤਾ ਅਤੇ ਭਾਵਨਾਤਮਕ ਜੁੜਾਅ ਵੀ ਪ੍ਰਗਟ ਹੋਇਆ।