ਕੁਵੈਤ ਸਿਟੀ, 25 ਜੂਨ 2025: ਅਹਮਦੀ ਇਲਾਕੇ ’ਚ ਪੁਲਿਸ ਨੇ ਇੱਕ ਵਿਦੇਸ਼ੀ ਨਾਗਰਿਕ ਨੂੰ ਘਰੇਲੂ ਤਰੀਕੇ ਨਾਲ ਬਣਾਈ ਗਈ ਸ਼ਰਾਬ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਦੌਰਾਨ ਉਸਦੀ ਗੱਡੀ ’ਚੋਂ 21 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਇਆ।
ਪੁਲਿਸ ਦੇ ਸੁਰੱਖਿਆ ਸਰੋਤਾਂ ਅਨੁਸਾਰ, ਰੁਟੀਨ ਪੈਟਰੋਲ ਦੌਰਾਨ ਇੱਕ ਗੱਡੀ ਦੀ ਹਰਕਤ ਉੱਤੇ ਸ਼ੱਕ ਹੋਇਆ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਕਾਬੂ ਕਰ ਲਿਆ ਗਿਆ।
ਵਿਅਕਤੀ ਦੀ ਪਛਾਣ ਇੱਕ ਵਿਦੇਸ਼ੀ ਨਾਗਰਿਕ ਵਜੋਂ ਹੋਈ ਹੈ। ਪੁਲਿਸ ਨੇ ਗੱਡੀ ਦੀ ਜਾਂਚ ਦੌਰਾਨ 21 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।
ਫਿਲਹਾਲ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਵਿਅਕਤੀ ਨੂੰ ਦੇਸ਼ੋਂ ਬਾਹਰ ਕੱਢਣ ਦੀ ਕਾਰਵਾਈ ਚੱਲ ਰਹੀ ਹੈ।