ਬੂਗੀ ਵੂਗੀ ਹੈਮਿਲਟਨ ਡਾਂਸ ਮੁਕਾਬਲੇ ‘ਚ ਅਨਾਇਤ ਕੌਰ ਤੇ ਮਾਇਰਾ ਵਾਧਵਾਨ ਦੀ ਜਿੱਤ, ਭੰਗੜਾ ਕੋਚ ਰਿਆ ਸੂਦ ਨੇ ਵੀ ਮਾਰੀ ਬਾਜੀ

5ac23cc7 205a 4982 Bf60 B148ab511081 1

ਹੈਮਿਲਟਨ | 29 ਜੂਨ 2025 | ਹੈਮਿਲਟਨ ਵਿੱਚ ਕਰਵਾਏ ਗਏ Boogie Woogie Hamilton Dance Champ Competition ਵਿੱਚ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ।

ਅਨਾਇਤ ਕੌਰ (ਧੀ ਹਰਜੀਤ ਕੌਰ) ਅਤੇ ਮਾਇਰਾ ਵਾਧਵਾਨ (ਧੀ ਸਨੀ) ਨੇ ਕਿਡਜ਼ ਡਿਊਓ ਡਾਂਸ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਸਤੁਤੀ ਦੇ ਕੇ ਪਹਿਲਾ ਇਨਾਮ 🏆 ਜਿੱਤਿਆ। ਦੋਹਾਂ ਨੰਨੀਆਂ ਪਰਫਾਰਮਰਾਂ ਨੇ ਆਪਣੇ ਨਰਤਕ ਟੈਲੰਟ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ ਅਤੇ ਜੱਜਾਂ ਤੋਂ ਵੀ ਵੱਡੀ ਸਰਾਹਣਾ ਹਾਸਿਲ ਕੀਤੀ।

69867ce7 4a03 4114 8042 75ab9ba0b28e 1

ਇਸਦੇ ਨਾਲ ਹੀ,ਸ਼ਹੀਦ ਭਗਤ ਸਿੰਘ ਟਰੱਸਟ ਦੀ ਭੰਗੜਾ ਕੋਚ ਰਿਆ ਸੂਦ ਨੇ ਅਡਲਟ ਸੋਲੋ ਡਾਂਸ ਸ਼੍ਰੇਣੀ ਵਿੱਚ ਭਰਪੂਰ ਪ੍ਰਸਤੁਤੀ ਦੇ ਕੇ ਪਹਿਲਾ ਇਨਾਮ ਜਿੱਤ ਕੇ ਕੌਮ ਦਾ ਮਾਣ ਵਧਾਇਆ 🤗।

Bc37919d 9bf4 49e9 A534 Ab42145dcd8a 1

ਇਹ ਸਫਲਤਾਵਾਂ ਇਨ੍ਹਾਂ ਦੀ ਮਿਹਨਤ, ਕੋਚ ਦੀ ਸਿੱਖਿਆ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। Singh Media Channel ਵੱਲੋਂ ਅਨਾਇਤ, ਮਾਇਰਾ ਅਤੇ ਰਿਆ ਸੂਦ ਨੂੰ ਦਿਲੋਂ ਵਧਾਈਆਂ ਤੇ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ।