ਕੁਵੈਤ’ਚ ਵੀਜ਼ਾ ਧੋਖਾਦੜੀ ਬੇਨਕਾਬ, ਕੁਵੈਤੀ, ਸਿਰੀਅਨ ਅਤੇ ਭਾਰਤੀ ਨਾਗਰਿਕ ਗ੍ਰਿਫਤਾਰ

ਕੁਵੈਤ ਸਿਟੀ (21 ਜੁਲਾਈ) ਵੈੱਬ ਡੈਸਕ – ਕੁਵੈਤ ਦੇ ਗ੍ਰਹਿ ਮੰਤਰਾਲੇ ਨੇ ਮਨੁੱਖੀ ਤਸਕਰੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਵੀਜ਼ੇ ਜਾਰੀ ਕਰਨ ਦੇ ਇੱਕ ਨਵੇਂ ਰੈਕਟ ਦਾ ਪਰਦਾਫਾਸ਼ ਕੀਤਾ ਹੈ।

ਰਿਹਾਇਸ਼ ਮਾਮਲਿਆਂ ਦੀ ਜਾਂਚ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ, ਇੱਕ ਕੁਵੈਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ 25 ਕੰਪਨੀਆਂ ਅਤੇ 4 ਸੰਬੰਧਤ ਬਿਜ਼ਨਸਾਂ ਦੇ ਦਸਤਖ਼ਤ ਕਰਨ ਦਾ ਅਧਿਕਾਰ ਰੱਖਦਾ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਵਿਅਕਤੀ ਨੇ ਇਨ੍ਹਾਂ ਕੰਪਨੀਆਂ ਦੇ ਨਾਂ ‘ਤੇ 56 ਵਿਦੇਸ਼ੀ ਮਜ਼ਦੂਰਾਂ ਦੀ ਗਲਤ ਤਰੀਕੇ ਨਾਲ ਰਜਿਸਟ੍ਰੇਸ਼ਨ ਕੀਤੀ ਅਤੇ ਵੀਜ਼ੇ ਵੇਚੇ। ਇਨ੍ਹਾਂ ਵਿੱਚੋਂ 3 ਵਿਅਕਤੀ ਰਿਹਾਇਸ਼ ਕਾਨੂੰਨਾਂ ਦੀ ਉਲੰਘਣਾ ਕਰਦੇ ਪਾਏ ਗਏ, ਜਦਕਿ ਹੋਰ 3 ਆਪਣੇ ਵੀਜ਼ਾ ਨਿਯਮਾਂ ਦੀ ਤੋੜਫੋੜ ਕਰਦੇ ਮਿਲੇ।

ਇਹ ਵੀ ਖੁਲਾਸਾ ਹੋਇਆ ਕਿ ਕੁਝ ਮਜ਼ਦੂਰ ਉਹਨਾਂ ਕੰਪਨੀਆਂ ਲਈ ਕੰਮ ਨਹੀਂ ਕਰ ਰਹੇ ਸਨ, ਜਿਨ੍ਹਾਂ ਦੇ ਨਾਮ ’ਤੇ ਉਹਨਾਂ ਨੂੰ ਵੀਜ਼ਾ ਮਿਲਿਆ ਸੀ। ਅਧਿਕਾਰੀਆਂ ਵੱਲੋਂ ਇਸ ਗੈਰਕਾਨੂੰਨੀ ਨੈੱਟਵਰਕ ਦੇ ਹੋਰ ਲੋਕਾਂ ਦੀ ਭਾਲ ਜਾਰੀ ਹੈ।

ਫਿਲਹਾਲ ਕੁਵੈਤੀ ਨਾਗਰਿਕ ਸਮੇਤ ਸੀਰੀਆ ਅਤੇ ਭਾਰਤੀ ਵਿਅਕਤੀ ਗ੍ਰਿਫਤਾਰ ਕਿਤੇ ਹਨ ।

  • Related Posts

    ਅੱਗ ਸੁਰੱਖਿਆ ਮੁਹਿੰਮ ਦੌਰਾਨ ਸ਼ੁਵੈਕ ਇੰਡਸਟਰੀਅਲ ਇਲਾਕੇ ਵਿੱਚ 33 ਦੁਕਾਨਾਂ ਨੂੰ ਚੇਤਾਵਨੀ

    The General Fire Force conducted an inspection campaign in the Shuwaikh Industrial Area, issuing 33 warnings to shops found violating fire safety regulations. The campaign aims to enhance public safety and ensure compliance with fire prevention standards.

    ਕੁਵੈਤ ਨੇ ਪਰਿਵਾਰਕ ਵਿਜ਼ਿਟ ਵੀਜ਼ਾ ਲਈ ਤਨਖ਼ਾਹ ਦੀ ਸ਼ਰਤ ਹਟਾਈ !

    ਕੁਵੈਤ ਨੇ ਪਰਿਵਾਰਕ ਵਿਜ਼ਿਟ ਵੀਜ਼ਾ ਲਈ ਘੱਟੋ-ਘੱਟ ਤਨਖ਼ਾਹ ਦੀ ਸ਼ਰਤ ਹਟਾ ਦਿੱਤੀ ਹੈ, ਜਿਸ ਨਾਲ ਹੋਰ ਜ਼ਿਆਦਾ ਪਰਵਾਸੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਸਕਣਗੇ। ਨਵੀਆਂ ਹਦਾਇਤਾਂ ਅਨੁਸਾਰ, ਚੌਥੀ ਪੀੜ੍ਹੀ ਤੱਕ ਦੇ ਖੂਨ ਦੇ ਰਿਸ਼ਤੇ ਅਤੇ ਤੀਜੀ ਪੀੜ੍ਹੀ ਤੱਕ ਦੇ ਵਿਆਹ ਰਾਹੀਂ ਬਣੇ ਰਿਸ਼ਤੇ ਵੀ ਯੋਗ ਹੋਣਗੇ। ਵੀਜ਼ਾ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਡਿਜ਼ਿਟਲ ਹੋਵੇਗੀ।