ਅਹਿਮਦਾਬਾਦ, 13 ਜੂਨ 2025 – ਏਅਰ ਇੰਡੀਆ ਦੇ ਲੰਡਨ ਜਾ ਰਹੇ ਜਹਾਜ਼ ਦੇ ਅਹਿਮਦਾਬਾਦ ਤੋਂ ਉੱਡਾਣ ਮਗਰੋਂ ਥੋੜ੍ਹੀ ਦੇਰ 30 ਸਕਿੰਟਾਂ ਵਿੱਚ ਹੀ ਰਿਹਾਇਸ਼ੀ ਇਲਾਕੇ ਵਿੱਚ ਕਰੈਸ਼ ਹੋਣ ਤੋਂ ਬਾਅਦ, ਅਜਿਹੀ ਦੁਖਦਾਈ ਹਵਾਈ ਤਬਾਹੀ ਵਿੱਚ 265 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਹਨ। ਹਾਲਾਂਕਿ ਇਕ ਵਿਅਕਤੀ ਬਚਣ ’ਚ ਸਫਲ ਰਿਹਾ, ਅਤੇ ਹਸਪਤਾਲ ਜੇਰੇ ਇਲਾਜ ਲਈ ਭਰਤੀ ਕਰਵਾਇਆ ਗਿਆ
ਪੁਲੀਸ ਅਤੇ ਰੈਸਕਿਊ ਟੀਮਾਂ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਬਲੈਕ ਬਾਕਸ ਬਰਾਮਦ ਕਰ ਲਿਆ ਗਿਆ ਹੈ, ਜਿਸ ਰਾਹੀਂ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾਵੇਗੀ।
ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਭਾਜਪਾ ਦੇ ਗੁਜਰਾਤ ਪ੍ਰਧਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਇਸ ਗੰਭੀਰ ਨੁਕਸਾਨ ਦੀ ਜਾਣਕਾਰੀ ਦਿੱਤੀ।
ਮੁੱਖ ਅਪਡੇਟਸ:
ਜਹਾਜ਼ ਸਰਦਾਰ ਵੱਲਭਭਾਈ ਪਟੇਲ ਏਅਰਪੋਰਟ, ਅਹਿਮਦਾਬਾਦ ਤੋਂ ਉੱਡਣ ਤੋਂ 5 ਮਿੰਟ ਬਾਅਦ ਇੱਕ ਰਿਹਾਇਸ਼ੀ ਇਲਾਕੇ ਵਿੱਚ ਕਰੈਸ਼ ਹੋ ਗਿਆ। ਜਹਾਜ਼ ’ਚ ਕੁੱਲ 242 ਯਾਤਰੀ ਅਤੇ ਕਰਿਊ ਮੈਂਬਰ ਸਵਾਰ ਸਨ: 169 ਭਾਰਤੀ 53 ਬ੍ਰਿਟਿਸ਼ 7 ਪੁਰਤਗਾਲੀ 1 ਕੈਨੇਡੀਅਨ
ਹਾਦਸੇ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਇਕ ਵੱਡੇ ਧੂੰਏਂ ਦਾ ਗੁੱਬਾਰ ਸਾਫ਼ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਕੁਮਾਰ ਰਮੇਸ਼, ਜੋ ਕਿ ਇੱਕ ਭਾਰਤ ਨਿਵਾਸੀ 40 ਸਾਲਾਂ ਬ੍ਰਿਟਿਸ਼ ਨਾਗਰਿਕ ਹਨ, ਇੱਕਮਾਤਰ ਬਚੇ ਹੋਏ ਵਿਅਕਤੀ ਵਜੋਂ ਪਛਾਣੇ ਗਏ ਹਨ। ਉਹ ਸੀਟ 11A ’ਤੇ ਸਨ ਤੇ ਹਲਕਾ ਲੰਘੜਾਉਂਦੇ ਹੋਏ ਲੋਕਲ ਲੋਕਾਂ ਦੁਆਰਾ ਬਚਾਏ ਗਏ।
ਹੈਲਪਲਾਈਨ ਨੰਬਰ:
ਨਾਗਰਿਕ ਹਵਾਈ ਚਲਾਊ ਮੰਤਰਾਲਾ: 011-24610843 | 9650391859 ਐਅਰ ਇੰਡੀਆ ਯਾਤਰੀ ਹੈਲਪਲਾਈਨ: 1800 5691 444 ਅਹਿਮਦਾਬਾਦ ਸਿਟੀ ਪੁਲੀਸ: 07925620359