ਐਨਜੈਕ ਦਿਵਸ ਜੋ ਹਰ ਸਾਲ 25 ਅਪ੍ਰੈਲ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਸੈਨਿਕਾਂ ਦੀ ਯਾਦ ਅਤੇ ਸਨਮਾਨ ਦੇ ਦਿਨ ਵੱਜੋਂ ਸ਼ਰਧਾਜਲੀ ਦਿੱਤੀ ਜਾਂਦੀ ਹੈ, ਇਹ ਦਿਨ 1915 ਵਿੱਚ ਗਲੀਪੋਲੀ ਯੁੱਧ ਦੇ ਦੌਰਾਨ ਦਿਖਾਈ ਗਈ ਸੈਨਾ ਦੀ ਵਿਰਾਸਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਗਲੀਪੋਲੀ ਵਿਸ਼ਵ ਯੁੱਧ-1 ਦਾ ਇੱਕ ਪ੍ਰਮੁੱਖ ਯੁੱਧ ਸੀ ਜਿਸ ਵਿੱਚ ਐਨਜੈਕ ਆਸਟਰੇਲੀਆ ਨਿਊਜ਼ੀਲੈਂਡ ਆਰਮੀ ਕੌਰ ਨੇ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ।
ਅੱਜ ਹੈਮਿਲਟਨ ਸ਼ਹਿਰ ਵਿੱਚ ਵੱਖ ਵੱਖ ਥਾਂਵਾ ਤੇ ਇਸ ਦਿਵਸ ਨੂੰ ਮਨਾਇਆ ਗਿਆ ਉੱਥੇ ਹੀ ਵਾਈਕਾਟੋ ਸ਼ਹੀਦ-ਏ-ਆਜ਼ਮ ਸਪੋਰਟਸ ਐਂਡ ਕਲਚਰਲ ਟਰਸਟ ਵੱਲੋਂ ਵਾਰੀਅਰ ਪਾਰਕ ਵਿਖੇ ਇੱਕ ਪ੍ਰੋਗਰਾਮ ਉਲੀਕ ਕੇ ਉਹਨਾਂ ਸ਼ਹੀਦਾਂ ਨੂੰ ਜਿਹਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਸੀਨਿਆਂ ਤੇ ਗੋਲੀਆਂ ਖਾਦੀਆਂ ਅਤੇ ਦੇਸ਼ ਲਈ ਸ਼ਹਾਦਤਾ ਦਾ ਜ਼ਾਮ ਪੀ ਗਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਮੁੱਖ ਮਹਿਮਾਨ ਵੱਜੋਂ ਨੈਸ਼ਨਲ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਟਿੰਮ ਮਿਕਿਦੋਂ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਅੱਜ ਦੇ ਦਿਨ ਹੋਏ ਸ਼ਹੀਦਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਸ਼ਹੀਦ-ਏ-ਆਜ਼ਮ ਸਪੋਰਟਸ ਐਂਡ ਕਲਚਰਲ ਟਰਸਟ ਦੀ ਟੀਮ ਦੀ ਪ੍ਰਸੰਸਾ ਕੀਤੀ, ਉਹਨਾਂ ਕਿਹਾ ਸਾਨੂੰ ਆਪਣੇ ਸ਼ਹੀਦਾਂ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ।
ਇਸ ਮੌਕੇ ਮਦਨਜੀਤ ਸਿੰਘ ਬੰਗੇਂ(ਕੰਟਰੀ ਸ਼ੈਕ਼ਸਨ ਇੰਡੀਅਨ ਐਸੋਸੀਏਸ਼ਨ ) ਹੋਣਾ ਨੇ ਸੰਬੋਧਨ ਕਰਦਿਆ ਦੱਸਿਆ ਕਿ ਉਸ ਸਮੇ ਸਿੱਖ ਰੈਜੀਮੈਂਟ ਦੇ ਵੀ ਕਈ ਜਵਾਨ ਸ਼ਹੀਦ ਹੋਏ ਸਨ। ਜਰਨੈਲ ਸਿੰਘ ਰਾਹੋਂ (ਪ੍ਰਧਾਨ ਸ਼ਹੀਦ ਭਗਤ ਸਿੰਘ ਟਰੱਸਟ) ਵਲੋ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋ ਧੰਨਵਾਦ ਕੀਤਾ । ਇਸ ਮੌਕੇ ਅਤੁੱਲ ਸ਼ਰਮਾ,ਸ਼ਮਿੱਦਰ ਸਿੰਘ ਗੁਰਾਇਆਂ,ਹਰਜੀਤ ਕੌਰ ਕੰਗ, ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ, ਉੱਥੇ ਹੀ ਵਿਹਲੀ ਜਨਤਾ ਰਿਕਾਰਡਜ਼ ਵਲੋ ਰਿਲੀਜ਼ ਹੋ ਰਾਹੀ ਸ਼ਹੀਦਾਂ ਉੱਤੇ ਫ਼ਿਲਮ ਗੁਰੂ ਨਾਨਕ ਜਹਾਜ ਦੀ ਨਿਊਜ਼ੀਲੈਂਡ ਦੀ ਟੀਮ ਸੰਨੀ ਸਿੰਘ ਅਤੇ ਜੀਵਨ ਸਿੰਘ ਵੱਲੋ ਆ ਰਹੀ 1 ਮਈ ਨੂੰ ਫ਼ਿਲਮ ਦੀ ਵੀ ਪ੍ਰਮੋਸ਼ਨ ਕਰਨ ਦੇ ਨਾਲ ਨਾਲ ਉਹਨਾਂ ਸ਼ਹੀਦਾਂ ਜਿਹੜੇ ਵਰਲਡ ਵਾਰ ਵਿੱਚ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।