ਬਿਊਰੋ :- ਅੱਜ, ਬੁੱਧਵਾਰ ਨੂੰ ਕੁਵੈਤ ਦੇ ਖੇਤਾਨ ਖੇਤਰ ਵਿੱਚ ਇੱਕ ਇਮਾਰਤ ਦੀ ਛੱਤ ‘ਤੇ ਏਸ਼ੀਆਈ ਵਿਅਕਤੀਆਂ ਦੀਆਂ ਦੋ ਲਾਸ਼ਾਂ ਮਿਲੀਆਂ ਹਨ ।
ਇਸ ਦੀ ਸੂਚਨਾ ਇਮਾਰਤ ਦੇ ਸੁਰੱਖਿਆ ਗਾਰਡ (ਹਾਰਿਸ) ਦੁਆਰਾ ਦਿੱਤੀ ਗਈ। ਇਤਲਾਹ ਮਿਲਣ ‘ਤੇ, ਸੁਰੱਖਿਆ ਬਲ, ਫੋਰੈਂਸਿਕ ਟੀਮਾਂ ਅਤੇ ਅਪਰਾਧਿਕ ਜਾਂਚਕਰਤਾ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ। ਅਧਿਕਾਰੀਆਂ ਨੇ ਦੋਵਾਂ ਦੀ ਮੌਤਾਂ ਦੀ ਪੁਸ਼ਤੀ ਕੀਤੀ ਅਤੇ ਮੌਤਾਂ ਦੇ ਕਾਰਨਾਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੋਤ – ਅਰਬ ਟਾਈਮਜ਼