ਹੈਮਿਲਟਨ | 29 ਜੂਨ 2025 | ਹੈਮਿਲਟਨ ਵਿੱਚ ਕਰਵਾਏ ਗਏ Boogie Woogie Hamilton Dance Champ Competition ਵਿੱਚ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ।
ਅਨਾਇਤ ਕੌਰ (ਧੀ ਹਰਜੀਤ ਕੌਰ) ਅਤੇ ਮਾਇਰਾ ਵਾਧਵਾਨ (ਧੀ ਸਨੀ) ਨੇ ਕਿਡਜ਼ ਡਿਊਓ ਡਾਂਸ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਸਤੁਤੀ ਦੇ ਕੇ ਪਹਿਲਾ ਇਨਾਮ 🏆 ਜਿੱਤਿਆ। ਦੋਹਾਂ ਨੰਨੀਆਂ ਪਰਫਾਰਮਰਾਂ ਨੇ ਆਪਣੇ ਨਰਤਕ ਟੈਲੰਟ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ ਅਤੇ ਜੱਜਾਂ ਤੋਂ ਵੀ ਵੱਡੀ ਸਰਾਹਣਾ ਹਾਸਿਲ ਕੀਤੀ।
ਇਸਦੇ ਨਾਲ ਹੀ,ਸ਼ਹੀਦ ਭਗਤ ਸਿੰਘ ਟਰੱਸਟ ਦੀ ਭੰਗੜਾ ਕੋਚ ਰਿਆ ਸੂਦ ਨੇ ਅਡਲਟ ਸੋਲੋ ਡਾਂਸ ਸ਼੍ਰੇਣੀ ਵਿੱਚ ਭਰਪੂਰ ਪ੍ਰਸਤੁਤੀ ਦੇ ਕੇ ਪਹਿਲਾ ਇਨਾਮ ਜਿੱਤ ਕੇ ਕੌਮ ਦਾ ਮਾਣ ਵਧਾਇਆ 🤗।
ਇਹ ਸਫਲਤਾਵਾਂ ਇਨ੍ਹਾਂ ਦੀ ਮਿਹਨਤ, ਕੋਚ ਦੀ ਸਿੱਖਿਆ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। Singh Media Channel ਵੱਲੋਂ ਅਨਾਇਤ, ਮਾਇਰਾ ਅਤੇ ਰਿਆ ਸੂਦ ਨੂੰ ਦਿਲੋਂ ਵਧਾਈਆਂ ਤੇ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ।