(ਸਿੰਘ ਮੀਡੀਆ ਬਿਊਰੋ) ਬਹੁਤ ਹੀ ਦੁੱਖਦਾਇਕ ਅਤੇ ਚਿੰਤਾਜਨਕ ਘਟਨਾ ਸਾਮਣੇ ਆਈ ਹੈ। ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਸਥਾਨ ‘ਤੇ ਹਿੰਸਾ ਅਤੇ ਆਪਸੀ ਲੜਾਈ ਨਾ ਸਿਰਫ ਸਿੱਖੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ, ਬਲਕਿ ਇਟਲੀ ਜਿਹੇ ਵਿਦੇਸ਼ੀ ਦੇਸ਼ ਵਿੱਚ ਸਿੱਖ ਧਰਮ ਦੀ ਪਹਚਾਣ ਲਈ ਚੱਲ ਰਹੀ ਕੋਸ਼ਿਸ਼ਾਂ ਨੂੰ ਵੀ ਢਾਹ ਲਾ ਸਕਦੀ ਹੈ ਹੈ।
ਮਾਮਲਾ ਗੁਰਦੁਆਰਾ ਕਲਗੀਧਰ ਸਾਹਿਬ ਤੌਰੇ ਦੀ ਪਿਚਨਾਰਦੀ (ਕਰੇਮੋਨਾ) ਸਿਹਰ ਦਾ ਹੈ ਜਿੱਥੇ ਸਿੱਖਾ ਦੇ ਦੋ ਗੁੱਟਾਂ ਵਿਚਕਾਰ ਭਿਆਨਕ ਲੜਾਈ ਹੋਈ ਜਿਸ ਦੇ ਨਤੀਜੇ ਵੱਜੋਂ ਦੋਵਾਂ ਧਿਰਾਂ ਨੂੰ ਕਾਫ਼ੀ ਸੱਟਾ ਵੱਜਿਆ ਜਿਸ ਤੋ ਬਾਅਦ ਮਾਮਲਾ ਇਟਲੀ ਦੀ ਪੁਲਿਸ ਤੱਕ ਪਹੁੰਚਿਆ । ਪੁਲਿਸ ਵਲੋ ਘਟਨਾ ਨੂੰ ਇਲਜਾਮ ਦੇਣ ਲਈ ਮੌਕੇ ਤੇ ਵਰਤੇ ਗਏ ਸ਼ਸ਼ਤਰ ਕਿਰਪਾਨ ਅਤੇ ਸ਼੍ਰੀ ਸਾਹਿਬ ਆਪਣੇ ਕਬਜ਼ੇ ਵਿੱਚ ਲੈ ਲਈ ਹੈ । ਗੰਭੀਰ ਜ਼ਖ਼ਮੀ ਹੋਏ ਅੰਮ੍ਰਿਤਧਾਰੀ ਸਿੰਘ ਭਾਈ ਰਜਿੰਦਰ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ “ਮੈਂ ਗੁਰਪੁਰਬ ਮੌਕੇ ਗੁਰਦਵਾਰਾ ਸਾਹਿਬ ਸੇਵਾ ਕਰਵਾਨ ਗਿਆ ਸੀ ਅਤੇ ਉੱਥੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਵਲੋ ਆਪਣੇ ਰਿਸ਼ਤੇਦਾਰਾ ਨੂੰ ਹਥਿਆਰ ਲੈਸ ਸੱਦਿਆ ਹੋਇਆ ਸੀ , ਮੇਰੀ ਗੱਡੀ ਨੂੰ ਉਹਨਾਂ ਵਿਅਕਤੀਆਂ ਵੱਲੋਂ ਜਾਣ ਬੁੱਝ ਕੇ ਰੋਕਣ ਦੀਆਂ ਕੋਸ਼ਿਸ਼ਾ ਕੀਤੀਆ ਗਈਆ ਜਦੋ ਇਹ ਸੱਭ ਵੇਖ ਕੇ ਇਕ ਬੀਬੀ ਵਲੋ ਵੀਡੀਓ ਬਣਾਈ ਜਾ ਰਹੀ ਸੀ ਤਾਂ ਕਮੇਟੀ ਦੇ ਬੰਦੇ ਉਸ ਬੀਬੀ ਦੇ ਗੱਲ ਪੈ ਗਏ ਜਦੋ ਮੈਂ ਗੱਡੀ ਤੋ ਬਾਹਰ ਨਿਕਲ ਕੇ ਲੜਾਈ ਛੁਡਾਉਣ ਲਈ ਅੱਗੇ ਵਧਿਆ ਤਾਂ ਉਹਨਾਂ ਮੈਂਬਰਾਂ ਵਿੱਚੋ ਇਕ ਨੇ ਮੇਰੇ ਸਿਰ ਵਿੱਚ ਕਿਰਪਾਨ ਮਾਰ ਮੈਨੂੰ ਜ਼ਖ਼ਮੀ ਕਰ ਦਿੱਤਾ ਨਾਲ ਹੀ ਮੇਰੇ ਪਰਿਵਾਰ ਨਾਲ ਦੁਰਵਿਵਹਾਰ ਵੀ ਕੀਤਾ ਅਤੇ ਮੇਰੀ ਦਸਤਾਰ ਦੀ ਬੇਅਦਬੀ ਵੀ ਕੀਤੀ ਗਈ ।” ਇਸ ਬਾਬਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਅਤੇ ਪੁਰੀ ਕਮੇਟੀ ਨੇ ਪ੍ਰੈਸ ਕੈਨਫਰੈਂਸ ਰਾਹੀ ਦਸਿਆ ਕਿ ,” 6 ਅਪ੍ਰੈਲ 2025 ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ । ਜਿਸ ਵਿਚ 30 ਪ੍ਰਾਣੀ ਗੁਰੂ ਕੀ ਫ਼ੌਜ ਵਾਲੇ ਬਣੇ ।ਪਰੰਤੂ ਇਸ ਮੌਕੇ ਕੁੱਝ ਕ ਟੋਪਿਆ ਵਾਲੇ ਵਿਅਕਤੀਆਂ ਵਲੋ ਕੈਂਚੀਆਂ ਫੜ ਗੁਰਦੁਆਰਾ ਸਾਹਿਬ ਦੇ ਪ੍ਰਦਰਸ਼ਨ ਕੀਤਾ ਗਿਆ । ਇਸ ਕਾਰਵਾਈ ਸੰਬੰਧੀ ਜਦੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨ ਪੁੱਛਗਿੱਛ ਕੀਤੀ ਤਾਂ ਉਹਨਾਂ ਲੋਕਾਂ ਵਿੱਚੋ ਬੀਬੀਆ ਨੇ ਅਪਸ਼ਬਦ ਟਿਪਣੀਆ ਕੀਤੀਆ ਗਈਆਂ ਜਿਸ ਕਾਰਨ ਲੜਾਈ ਸ਼ੁਰੂ ਹੋਈ, ਜਦੋ ਲੜਾਈ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਮੇਟੀ ਮੈਂਬਰ ਭਾਈ ਸਤਵੰਤ ਸਿੰਘ ਦੇ ਢਿੱਡ ਵਿੱਚ ਸ਼੍ਰੀਸਾਹਿਬ ਨਾਲ 2 ਵਾਰ ਕਿਤੇ ਗਏ ਜਿਹੜੇ ਕਿ ਇਸ ਸਮੇ ਜੇਰੇ ਇਲਾਜ ਹਨ , ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਏ ਇਸ ਪੂਰੇ ਘਟਨਾਕਰਮ ਦਾ ਬੇਹੱਦ ਦੁੱਖ ਹੈ, ਅਤੇ ਉਹ ਸਖ਼ਤ ਸ਼ਬਦਾ ਵਿੱਚ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਕਰਦੀ ਹੈ, ਪੁਲਿਸ ਨੇ ਮੌਕੇ ਤੇ ਇਕ ਸਾਡੇ ਤਿੰਨ ਫੁੱਟ ਦੀ ਕਿਰਪਾਨ ਅਤੇ ਇਕ ਸੀਰੀਸਾਹਿਬ ਜਬਤ ਕੀਤੀ ਹੈ ਹੁਣ ਪੁਲਿਸ ਸਾਰੇ ਮਾਮਲੇ ਦੀ ਢੁੰਗਾਈ ਨਾਲ ਜਾਂਚ ਕਰ ਰਹੀ ਹੈ , ਜ਼ਿਕਰਯੋਗ ਹੈ ਕਿ ਕੁੱਝ ਕ ਮਹੀਨੇ ਪਹਿਲਾਂ ਵੀ
ਇਕ ਅਜਿਹੀ ਘਟਨਾ ਵਾਪਰੀ ਸੀ ਜਿਸ ਵਿਚ ਦਿਨ ਦਿਹਾੜੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਮਣੇ ਆਇਆ ਸੀ ਅਤੇ ਹੁਣ ਅਜੀਜਿਹੀਆ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ।ਇਹਨਾ ਘਟਨਾ ਵਿਚ ਕੇਵਲ ਦੋ ਗੁੱਟਾਂ ਦਾ ਮਸਲਾ ਨਹੀਂ ਹੈ ਇਸ ਨੂੰ ਇਟਲੀ ਵਿਚ ਸਿੱਖ ਸਮਾਜ ਅਤੇ ਸਿੱਖ ਧਰਮ ਦੋਵਾਂ ਦਾ ਹੀ ਨੁਕਸਾਨ ਹੈ , ਕਿਉਕਿ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਸਿੱਖ ਸੰਸਥਾਵਾ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਮਹਾਨ ਸਿੱਖ ਧਰਮ ਨੂੰ ਰਜਿਸਟਰ ਹੋਣ ਦੇ ਰਾਹ ਵਿੱਚ ਰੋੜਾ ਬਣ ਸਕਦੀਆਂ ਹਨ ।