ਨਸ਼ੇ ਵਿੱਚ ਡੁੱਬੇ ਦੋ ਪਰਦੇਸੀ ਕੂਵੈਤ ਤੋਂ ਡਿਪੋਰਟ, ਮੁੜ ਦਾਖਲੇ ਤੇ ਪੱਕੇ ਤੌਰ ‘ਤੇ ਪਾਬੰਦੀ !

📍 ਕੁਵੈਤ ਸਿਟੀ | 12 ਜੁਲਾਈ 2025 (ਸਿੰਘ ਮੀਡੀਆ ਵੈੱਬ ਡੈਸਕ) ਕੂਵੈਤ ਦੇ Al Waha Police Station ਵੱਲੋਂ ਦੋ ਏਸ਼ੀਆਈ ਪਰਦੇਸੀ ਨਾਗਰਿਕਾਂ ਨੂੰ ਡਿਪੋਰਟੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ। ਇਹ ਦੋਵੇਂ ਵਿਅਕਤੀ ਘਰੇਲੂ ਵੀਜ਼ਾ (Article 20) ਹੇਠਾਂ ਕੂਵੈਤ ਵਿਚ ਰਹਿ ਰਹੇ ਸਨ।

ਸੁਰੱਖਿਆ ਸਰੋਤਾਂ ਅਨੁਸਾਰ, ਇੱਕ ਕੁਵੈਤੀ ਨਾਗਰਿਕ ਨੇ ਰਾਤ ਦੇ ਵੇਲੇ ਆਪਣੇ ਘਰ ਸਾਹਮਣੇ ਬੈਠੇ ਦੋ ਪਰਦੇਸੀ ਵਿਅਕਤੀਆਂ ਨੂੰ ਦੇਖ ਕੇ ਅੰਦਰੂਨੀ ਮੰਤਰਾਲੇ ਨੂੰ ਸੂਚਿਤ ਕੀਤਾ। ਜਦੋਂ ਉਹ ਉਨ੍ਹਾਂ ਕੋਲ ਗਿਆ ਤਾਂ ਦੋਵੇਂ ਬਹੁਤ ਹੀ ਨਸ਼ੇ ਵਿੱਚ ਧੁੱਤ ਸਨ, ਨਾ ਉਹ ਚਲਣ ਯੋਗ ਸਨ, ਨਾ ਹੀ ਖੜ੍ਹੇ ਹੋ ਸਕਦੇ ਸਨ । ਕੁਵੈਤੀ ਨਾਗਰਿਕ ਵਲੋਂ ਇਹਨਾਂ ਦੀ ਮੌਕੇ ਤੇ ਵੀਡੀਓ ਵੀ ਬਣਾਈ ਗਈ ।

ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਉਨ੍ਹਾਂ ਨੇ ਦੇਸੀ ਸ਼ਰਾਬ ਤਿਆਰ ਕੀਤੀ ਹੋਈ ਪੀਤੀ ਸੀ। ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਨਸ਼ੇ ਕਾਰਨ ਹਿਲ ਨਹੀਂ ਸਕੇ।

👮‍♂️ ਪੁਲਿਸ ਵੱਲੋਂ ਦੋਨੋ ਨੂੰ ਤੁਰੰਤ ਹਿਰਾਸਤ ’ਚ ਲੈ ਕੇ ਡਿਪੋਰਟੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ।

❌ ਦੋਵੇਂ ਵਿਅਕਤੀਆਂ ਨੂੰ ਹੁਣ ਕੂਵੈਤ ’ਚ ਮੁੜ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਹੈ, ਅਤੇ ਉਹ ਬਲੈਕਲਿਸਟ ਕਰ ਦਿੱਤੇ ਗਏ ਹਨ।