ਏਕ ਓਂਕਾਰ ਫਾਊਂਡੇਸ਼ਨ ਯੂ.ਕੇ. ਵੱਲੋਂ ਨਵਾਂਸ਼ਹਿਰ ਵਿਖੇ ਮੈਡੀਕਲ ਕੈਂਪ, 150 ਮਰੀਜ਼ਾਂ ਦਾ ਚੈੱਕਅੱਪ

ਨਵਾਂਸ਼ਹਿਰ, 5 ਜੂਨ 2025:ਏਕ ਓਂਕਾਰ ਫਾਊਂਡੇਸ਼ਨ ਯੂ.ਕੇ. ਵੱਲੋਂ ਨਵਾਂਸ਼ਹਿਰ ਦੇ ਪਿੰਡ ਪੂਨੀਆ ਵਿਖੇ ਪ੍ਰਾਈਮਰੀ ਸਕੂਲ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਉਨ੍ਹਾਂ ਨੂੰ ਪੜਾਈ ਵੱਲ ਪ੍ਰੇਰਿਤ ਕੀਤਾ ਗਿਆ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਈ ਗਈ।

ਇਸ ਮੌਕੇ, ਪਿੰਡ ਥਾਂਦੀਆਂ ਵਿੱਚ ਲੋਕਾਂ ਦੀ ਸਿਹਤ ਸੰਭਾਲ ਲਈ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ।

ਆਈਵੀ ਹਸਪਤਾਲ ਨਵਾਂਸ਼ਹਿਰ ਵੱਲੋਂ 150 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਰੂਰੀ ਸਿਹਤ ਸਲਾਹਾਂ ਦਿੱਤੀਆਂ ਗਈਆਂ।

ਕੈਂਪ ਦੌਰਾਨ ਹਾਜ਼ਰ ਸੇਵਾਦਾਰਾਂ ਵਿੱਚ ਮੈਡਮ ਬਲਦੀਸ਼ ਕੌਰ ਬੰਗਾ, ਸਤਨਾਮ ਸਿੰਘ ਖੱਟਕੜ, ਪ੍ਰਧਾਨ ਸੁਰਿੰਦਰ ਸਿੰਘ ਖੱਟਕੜ, ਅਤੇ ਸ. ਗੁਰਵਿੰਦਰਪਾਲ ਸਿੰਘ ਬੰਗਾ ਆਦਿ ਸ਼ਾਮਲ ਸਨ। ਇਨ੍ਹਾਂ ਨੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਬਾਰੇ ਹੋਰ ਵੀ ਜਾਗਰੂਕ ਕੀਤਾ।