ਪ੍ਰਵਾਸੀ ਮਜ਼ਦੂਰ ਦੀ ਕੁਵੈਤ ’ਚ ਦਰਦਨਾਕ ਮੌ*ਤ – ਡਿਊਟੀ ਦੌਰਾਨ ਗੱਡੀ ਹੇਠ ਆਇਆ

ਕੁਵੈਤ ਸਿਟੀ, ਵੈੱਬ ਡੈਸਕ, 15 ਜੁਲਾਈ 2025: ਕੁਵੈਤ ਦੇ ਕਿੰਗ ਫਾਹਦ ਬਿਨ ਅਬਦੁਲ ਅਜ਼ੀਜ਼ ਰੋਡ ’ਤੇ ਅੱਜ ਸਵੇਰੇ ਇੱਕ ਦੁਖਦਾਇਕ ਹਾਦਸਾ ਵਾਪਰਿਆ, ਜਿਸ ’ਚ 1981 ਵਿਚ ਜਨਮੇ ਇੱਕ ਵਿਦੇਸ਼ੀ ਕਰਮਚਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸੁਰੱਖਿਆ ਸਰੋਤਾਂ ਮੁਤਾਬਕ, ਮ੍ਰਿਤਕ ਵਿਅਕਤੀ ਕੁਵੈਤ ਦੀ ਮਿੰਸਟਰੀ ਆਫ ਪਬਲਿਕ ਵਰਕਸ ਵਿੱਚ ਨੌਕਰੀ ਕਰਦਾ ਸੀ ਅਤੇ ਹਾਦਸੇ ਸਮੇਂ ਆਪਣੀ ਡਿਊਟੀ ਨਿਭਾ ਰਿਹਾ ਸੀ। ਇਹ ਹਾਦਸਾ ਅਹਮਦੀ ਇਲਾਕੇ ਨੇੜੇ ਨੁਆਸਿਬ ਵੱਲ ਜਾਂਦੇ ਰਸਤੇ ’ਤੇ ਵਾਪਰਿਆ।

ਟੱਕਰ ਮਾਰਨ ਵਾਲੀ ਗੱਡੀ 1980 ਵਿੱਚ ਜਨਮੇ ਇੱਕ ਕੂਵੈਤੀ ਨਾਗਰਿਕ ਵਲੋਂ ਚਲਾਈ ਜਾ ਰਹੀ ਸੀ। ਹਾਦਸੇ ਤੋਂ ਬਾਅਦ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ ਜਾਂਚ ਜਾਰੀ ਹੈ।