ਬਿਨੈਦੀਪ ਸਿੰਘ (ਨਿਊਜ਼ੀਲੈਂਡ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹੈਮਿਲਟਨ,ਨਿਊਜ਼ੀਲੈਂਡ ਵੱਲੋਂ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਨਿਸ਼ਾਨਚੀ ਸਿੰਘਾਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅਤੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਸਵੇਰੇ ਲਗਭਗ 10 ਵਜੇ ਮਾਤਾ ਸਾਹਿਬ ਕੌਰ ਗੁਰੂਦੁਆਰਾ ਸਾਹਿਬ, ਹੈਮਿਲਟਨ, ਨਿਊਜ਼ੀਲੈਂਡ ਤੋ ਹੋਈ । ਭਾਵੇ ਖ਼ਰਾਬ ਮੌਸਮ ਦੇ ਚਲਦਿਆ ਭਾਰੀ ਮੀਹ ਪੈਂਦਾ ਰਿਹਾ ਪਰੰਤੂ ਨਗਰ ਕੀਰਤਨ ਦੀ ਪਰਿਕਰਮਾ ਕਰਦੇ ਹੋਏ ਅਤੇ ਸੰਗਤਾਂ ਦੇ ਵਿਸ਼ਾਲ ਇਕੱਠ ਵੱਲੋਂ ਗੁਰੂ ਜਸ ਕਰਦੇ ਹੋਏ ਨਗਰ ਕੀਰਤਨ ਦੀ ਸ਼ੁਰੂਆਤ ਬ੍ਰਾਂਟ ਰੋਡ, ਟਿਰਾਪਾ, ਵਾਰਡਨ ਰੋਡ, ਫੋਰਸਿਥ ਸਟ੍ਰੀਟ, ਮਹਾਨਾ ਰੋਡ, ਨੋਰਿਸ ਐਵਿਨਿਊ ਤੋ ਹੁੰਦੇ ਹੋਏ ਸੰਪੂਰਨਤਾ ਵਾਪਸੀ ਬ੍ਰਾਂਟ ਰੋਡ ਗੁਰਦੁਆਰਾ ਮਾਤਾ ਸਾਹਿਬ ਕੌਰ ਹੈਮਿਲਟਨ, ਵਿਖੇ ਹੋਈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਰਾਗੀ ਜਥਾ ਭਾਈ ਅਮਨਦੀਪ ਸਿੰਘ , ਭਾਈ ਮਨਪ੍ਰੀਤ ਸਿੰਘ ਅਤੇ ਭਾਈ ਸ਼ਰਨਜੀਤ ਸਿੰਘ ਵੱਲੋਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ । ਨਗਰ ਕੀਰਤਨ ਵਿੱਚ ਨਿਸ਼ਾਨਚੀ ਸਿੰਘਾ ਦੀ ਸੇਵਾ ਨਿਭਾ ਰਹੇ ਬਾਜ਼ ਸਿੰਘ , ਭਾਈ ਸੁਖਰਾਜ ਸਿੰਘ, ਭਾਈ ਸ਼ਿੰਦਰਪਾਲ ਸਿੰਘ ,ਭਾਈ ਬਲਬੀਰ ਸਿੰਘ, ਭਾਈ ਕੁਲਦੀਪ ਸਿੰਘ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਸੇਵਾ ਨਿਭਾ ਰਹੇ ਭਾਈ ਅਵੱਤਾਰ ਸਿੰਘ, ਭਾਈ ਸਰਤਾਜ ਸਿੰਘ, ਸੰਦੀਪ ਸਿੰਘ,ਭਾਈ ਮਨਦੀਪ ਸਿੰਘ, ਭਾਈ ਦਵਿੰਦਰਜੀਤ ਸਿੰਘ ਵਲੋ ਸੇਵਾ ਨਿਭਾਈ ਗਈ , ਗੁਰੂ ਦੀਆਂ ਲਾਡਲੀਆਂ ਫੌਜਾ ਵੱਲੋ ਗੱਤਕੇ ਦੇ ਜੌਹਰ, ਭਾਈ ਮਨਦੀਪ ਸਿੰਘ ਆਕਲੈਂਡ ਵਾਲਿਆ ਦੀ ਟੀਮ ਵਲੋ ਅਤੇ ਹੈਮਿਲਟਨ ਦੇ ਸਿੰਘ ਭਾਈ ਰਣਜੀਤ ਸਿੰਘ , ਬਿਨੈਦੀਪ ਸਿੰਘ ਵਲੋ ਦਿਖਾਏ ਗਏ। ਰਸਤੇ ਵਿੱਚ ਕਈ ਸਿੱਖ ਸੰਗਤ ਪਰਿਵਾਰਾਂ ਵਲੋ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੱਲਾਂ ਨਾਲ ਸੁਵਾਗਤ ਕੀਤਾ ਅਤੇ ਦਰਸ਼ਨ ਕਰ ਨਿਹਾਲ ਹੋਏ । ਇਸ ਮੌਕੇ ਜਦੋ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਢਿੱਲੋਂ ਅਤੇ ਹਰਜੀਤ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਓਹਨਾ ਦੱਸਿਆ “ਇਹ ਨਗਰ ਕੀਰਤਨ ਅਸੀ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਹਰ ਸਾਲ ਕੱਢਦੇ ਹਾਂ ਅਤੇ ਹਰ ਸਾਲ ਸੰਗਤਾਂ ਵਲੋ ਇਸੇ ਤਰਾਂ ਭਰਵਾਂ ਹੁੰਗਾਰਾ ਮਿਲਦਾ ਹੈ , ਭਾਰੀ ਮੀਹ ਦੌਰਾਨ ਵੀ ਸੰਗਤਾਂ ਵਲੋ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਹਰੀ ਜੱਸ ਗਾਇਨ ਕੀਤਾ”। ਉਹਨਾਂ ਸਾਰੀ ਸੰਗਤ ਅਤੇ ਸੇਵਾ ਨਿਭਾ ਰਹੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਪੂਰੇ ਨਗਰ ਕੀਰਤਨ ਨੂੰ ਸਿੰਘ ਮੀਡੀਆ ਚੈਨਲ ਦੀ ਪੂਰੀ ਟੀਮ ਵਲੋ ਸ਼ੋਸ਼ਲ ਮੀਡੀਆ ਤੇ ਲਾਈਵ ਪ੍ਰਕਾਸ਼ਿਤ ਕੀਤਾ ਗਿਆ ।