ਹੈਮਿਲਟਨ ਟੈਕਸੀ ਸੁਸਾਇਟੀ ਦੀ ਚੋਣ ਸਰਵ ਸੰਮਤੀ ਨਾਲ ਸੰਪੰਨ

ਹੈਮਿਲਟਨ | 23 ਜੂਨ 2025:

ਹੈਮਿਲਟਨ ਟੈਕਸੀ ਸੁਸਾਇਟੀ ਦਾ ਚੌਥਾ ਸਲਾਨਾ ਆਮ ਇਜਲਾਸ 23 ਜੂਨ 2025 ਨੂੰ 22 Richmond Street, Hamilton ਵਿਖੇ ਕਰਵਾਇਆ ਗਿਆ।

ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਵੱਲੋਂ ਪਿਛਲੇ ਸਾਲ ਦੌਰਾਨ ਕੰਪਨੀ ਵੱਲੋਂ ਕੀਤੇ ਗਏ ਮਹੱਤਵਪੂਰਨ ਕੰਮਾਂ ਅਤੇ ਭਵਿੱਖ ਦੀ ਯੋਜਨਾ ਬਾਰੇ ਸ਼ੇਅਰਹੋਲਡਰਜ਼ ਨਾਲ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਨੇ ਭਵਿੱਖ ਦੀਆਂ ਚੁਣੌਤੀਆਂ ਤੇ ਵੀ ਗੰਭੀਰ ਚਰਚਾ ਕੀਤੀ। ਸਮਾਗਮ ਦੌਰਾਨ ਸ਼ੇਅਰਹੋਲਡਰਜ਼ ਲਈ ਸਨੈਕਸ ਅਤੇ ਡਿਨਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

ਇਸ ਇਜਲਾਸ ਦੌਰਾਨ ਨਵਾਂ ਬੋਰਡ ਸਰਵਸੰਮਤੀ ਨਾਲ ਚੁਣਿਆ ਗਿਆ:

ਚੇਅਰਮੈਨ: ਹਰਪ੍ਰੀਤ ਸਿੰਘ ਸੈਕਟਰੀ ਅਤੇ ਫਾਇਨੈਂਸ ਇੰਚਾਰਜ: ਮਨਜਿੰਦਰ ਸਿੰਘ ਓਪਰੇਸ਼ਨ / ਕੰਪਲਾਇੰਸ ਇੰਚਾਰਜ: ਹਰਪ੍ਰੀਤ ਰਾਣਾ

ਇਹਨਾਂ ਤਿੰਨਾਂ ਮੈਂਬਰਾਂ ਨੂੰ ਪਹਿਲੀ ਵਾਰ ਸੋਸਾਇਟੀ ਦੇ ਬੋਰਡ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ।

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੈਮਿਲਟਨ ਟੈਕਸੀ ਸੁਸਾਇਟੀ 1956 ਤੋਂ ਵਾਈਕਾਟੋ ਇਲਾਕੇ ਵਿੱਚ ਸੇਵਾਵਾਂ ਦੇ ਰਹੀ ਹੈ ਅਤੇ ਇਹ ਔਕਲੈਂਡ ਕੋਆਪ ਟੈਕਸੀ ਅਤੇ ਬਲਿਊ ਬਬਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਫਿਲਹਾਲ, ਕੰਪਨੀ ਕੋਲ 57 ਸ਼ੇਅਰਹੋਲਡਰ ਹਨ ਅਤੇ ਇਹ ਵਾਈਕਾਟੋ ਵਿੱਚ ਪ੍ਰੋਫੈਸ਼ਨਲ ਟੈਕਸੀ ਸਰਵਿਸ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਜਲਾਸ ਦੇ ਅੰਤ ’ਚ ਨਵੇਂ ਚੁਣੇ ਗਏ ਬੋਰਡ ਮੈਂਬਰਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਉਹ ਹੈਮਿਲਟਨ ਟੈਕਸੀ ਸੁਸਾਇਟੀ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।