ਕੁਵੈਤ ਸਿਟੀ, 23 ਜੁਲਾਈ ਵੈੱਬ ਡੈਸਕ – ਹਵਾਲੀ ਦੇ ਬਲਾਕ 1 ਵਿੱਚ ਇੱਕ ਰਹਾਇਸ਼ੀ ਇਮਾਰਤ ਦੇ ਅੰਦਰ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਹੋਈ ਮਿਲੀ। ਮੌਤ ਨੂੰ ਪ੍ਰਾਰੰਭਿਕ ਤੌਰ ’ਤੇ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ।
ਗ੍ਰਹਿ ਮੰਤਰਾਲੇ ਦੇ ਅਨੁਸਾਰ, ਇਮਾਰਤ ਦੇ ਗਾਰਡ ਨੇ ਪੌੜੀਆਂ ਦੀ ਰੇਲਿੰਗ ’ਤੇ ਲਟਕਦਾ ਸ਼ਰੀਰ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੇ ਐਮਰਜੈਂਸੀ ਟੀਮ ਮੌਕੇ ’ਤੇ ਪਹੁੰਚੀ ਅਤੇ ਮੌਤ ਦੀ ਪੁਸ਼ਟੀ ਕੀਤੀ। ਅਤੇ ਮ੍ਰਿਤਕ ਦੇਹ ਨੂੰ ਆਪਣੇ ਨਾਲ ਲੈ ਗਏ ।
ਪ੍ਰਾਰੰਭਿਕ ਜਾਂਚ ਵਿੱਚ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਸਾਜ਼ਿਸ਼ ਦੇ ਅਸਾਰ ਨਹੀਂ ਮਿਲੇ ਹਨ ਅਤੇ ਮਾਮਲੇ ਨੂੰ ਖੁਦਕੁਸ਼ੀ ਵਜੋਂ ਦਰਜ ਕੀਤਾ ਗਿਆ ਹੈ।