ਵ੍ਹਾਂਗਾਰੇਈ ’ਚ ਪੰਜਾਬੀ ਨੂੰ ਘਰ ’ਚ ਕੀਤਾ ਨਜ਼ਰਬੰਦ , ਤੇਜ਼ ਰਫ਼ਤਾਰ ਅਤੇ ਖਤਰਨਾਕ ਡਰਾਈਵਿੰਗ ਲਈ ਦੋਸ਼ੀ ਕਰਾਰ

ਵ੍ਹਾਂਗਾਰੇਈ, ਨਿਊਜ਼ੀਲੈਂਡ | 20 ਜੂਨ 2025: 28 ਸਾਲਾ ਲਵਪਰੀਤ ਗਿੱਲ ਨੂੰ Whangārei ਵਿੱਚ ਹੋਏ ਦੋ ਖਤਰਨਾਕ ਡਰਾਈਵਿੰਗ ਮਾਮਲਿਆਂ ਲਈ ਘਰ ਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ

ਦਸਿਆ ਗਿਆ ਕਿ ਦਸੰਬਰ ਮਹੀਨੇ ਗਿੱਲ ਨੇ ਗ੍ਰੇਟ ਸਾਊਥ ਰੋਡ ’ਤੇ 80 ਦੇ ਜ਼ੋਨ ਵਿੱਚ140 ਦੀ ਰਫ਼ਤਾਰ ਨਾਲ ਗੱਡੀ ਚਲਾਈ। ਕੁਝ ਹਫ਼ਤਿਆਂ ਬਾਅਦ, ਪੁਲਿਸ ਨੇ ਉਸਨੂੰ ਤੇਜ਼ੀ ਨਾਲ ਡਰਾਈਵ ਕਰਦੇ ਹੋਏ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਸੰਕੇਤ ਨੁੰ ਅਣਡਿੱਠਾ ਕਰਕੇ ਉਹ ਕਾਮੋ ਅਤੇ ਹਾਈਵੇ 1 ਰਾਹੀਂ ਭੱਜ ਗਿਆ।

ਪੁਲਿਸ ਪਿੱਛਾ ਕਰਦੀ ਰਹੀ, ਪਰ ਲਵਪਰੀਤ ਗਿੱਲ ਇੱਕ ਹੋਰ ਵਾਹਨ ਨਾਲ ਟਕਰਾ ਗਿਆ ਅਤੇ ਫਿਰ ਵੀ ਗਲਤ ਪਾਸੇ ਚਲਾਉਂਦਾ ਰਿਹਾ। ਹਾਲਾਤ ਬਹੁਤ ਖਤਰਨਾਕ ਹੋਣ ਕਰਕੇ ਪੁਲਿਸ ਨੇ ਚੇਜ਼ ਰੋਕ ਦਿੱਤੀ। ਬਾਅਦ ਵਿੱਚ ਗਿੱਲ ਨੂੰ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਅਦਾਲਤ ਵਿੱਚ ਗਿੱਲ ਵੱਲੋਂ ਦੋਸ਼ ਸਵੀਕਾਰ ਕੀਤੇ ਗਏ ਅਤੇ ਉਸਨੇ ਇਹ ਵੀ ਦੱਸਿਆ ਕਿ ਉਹ ਭਵਿੱਖ ਵਿੱਚ ਭਾਰਤ ਵਾਪਸ ਜਾਣਾ ਚਾਹੁੰਦਾ ਹੈ, ਪਰ ਉਸ ਤੋਂ ਪਹਿਲਾਂ ਆਪਣੀ ਸਜ਼ਾ ਪੂਰੀ ਕਰੇਗਾ।