ਅਟਾਰੀ ਰਾਹੀਂ ਗਏ ਭਾਰਤੀਆਂ ਨੂੰ ਵਾਪਸ ਆਉਣ ਲਈ 1 ਮਈ ਤਕ ਦਾ ਦਿੱਤਾ ਸਮਾਂ
(ਨਵੀਂ ਦਿੱਲੀ ) ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਦਾ ਵੱਡਾ ਐਕਸਨ ਸਾਹਮਣੇ ਆਇਆ ਹੈ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਨੂੰ ਅਪਣੇ ਫ਼ੌਜੀ ਅਤਾਸ਼ੇ ਭਾਰਤ ਤੋਂ ਵਾਪਸ ਸੱਦਣ ਲਈ ਕਿਹਾ। ਭਾਰਤ ਨੇ ਬੁਧਵਾਰ ਨੂੰ ਪਾਕਿਸਤਾਨ ਨਾਲ ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਐਲਾਨ ਕੀਤਾ ਅਤੇ ਸਿੰਧੂ ਜਲ ਸਮਝੌਤੇ ਤੇ ਵੀ ਰੋਕ ਲਗਾ ਦਿੱਤੀ ਗਈ । ਇਸ ਦੇ ਨਾਲ ਹੀ ਅਟਾਰੀ ਵਾਹਗਾ ਬਾਰਡਰ ਅਣਮਿਥੇ ਸਮੇ ਲਈ ਬੰਦ ਕਰ ਦਿੱਤਾ ਅਤੇ ਭਾਰਤ ਵਿੱਚ ਪਾਕਿਸਤਾਨੀ ਸਫ਼ਾਰਤਖਾਨਾ ਵੀ ਬੰਦ ਕਰ ਦਿੱਤਾ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਸ਼ਾਮ ਬੁਧਵਾਰ ਮੀਟਿੰਗ ਹੋਈ ਜਿਸ ’ਚ ਅਤੇ ਅਤਿਵਾਦੀ ਹਮਲੇ ’ਤੇ ਪ੍ਰਤੀਕਿਰਿਆ ਤਿਆਰ ਕੀਤੀ ਗਈ