ਪਹਿਲਗਾਮ ਹਮਲੇ ਦੇ ਅੱਤਵਾਦੀਆ ਦੇ ਜੰਮੂ ਪੁਲਿਸ ਵਲੋ ਸਕੈੱਚ ਜਾਰੀ।

ਪਹਿਲਗਾਮ ਵਿੱਚ ਹੋਏ ਅੱਤਵਾਦੀਆਂ ਦੇ ਸਕੈੱਚ ਆਸਿਫ਼ ਫ਼ੌਜੀ, ਸੁਲੇਮਾਨ ਸ਼ਾਹ, ਆਬੂ ਤਲਹਾ

(ਸਿੰਘ ਮੀਡੀਆ ਬਿਊਰੋ ) – ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 3 ਵਿਅਕਤੀਆਂ ਦਾ ਸਕੈਚ ਹੋਇਆ ਜਾਰੀ ,ਜੰਮੂ ਪੁਲਿਸ ਵੱਲੋਂ ਨਾਮ ਅਤੇ ਪਛਾਣ ਜਾਰੀ ,ਪਹਿਲਾ ਆਸਿਫ਼ ਫ਼ੌਜੀ, ਦੂੱਜਾ ਸੁਲੇਮਾਨ ਸ਼ਾਹ, ਤਿੱਜਾ ਆਬੂ ਤਲਹਾ।

ਪਿਛਲੇ ਦੋ ਸਾਲ ਚ ਕਸ਼ਮੀਰ ਚ ਕਰੀਬ 5 ਕਰੋੜ ਤੋਂ ਵੱਧ ਟੂਰਇਸਟ ਗਏ ਹਨ ਜਿਹਨਾਂ ਵਿੱਚੋ ਇੱਕ ਕਰੋੜ ਵਿਦੇਸ਼ੀ ਸਨ , ਕਸ਼ਮੀਰ ਚ ਹਾਲਤ ਕਿਵੇਂ ਵੀ ਰਹੇ ਹੋਣ ਕਦੇ ਵੀ ਕਿਸੇ ਤਰੀਕੇ ਦਾ ਟੂਰਇਸਟਾਂ ਨਾਲ ਕੋਈ ਗ਼ਲਤ ਘਟਨਾ ਨਹੀਂ ਸੀ ਹੋਈ। ਇਥੋਂ ਤੱਕ ਕਿ ਲੋਕਲ ਲੋਕਾਂ ਦਾ ਸੈਲਾਨੀਆਂ ਪ੍ਰਤੀ ਲਹਿਜ਼ਾ ਬਹੁਤ ਆਦਤ ਸਤਿਕਾਰ ਤੇ ਪਿਆਰ ਵਾਲਾ ਰਿਹਾ ਹੈ। ਪਰ ਅੱਜ ਹੋਏ ਹਮਲੇ ਮਗਰੋਂ ਅਚਾਨਕ ਹੀ ਮੁੜ ਤੋਂ ਲੀਹ ਤੇ ਆਉਂਦੀ ਇਸ ਖੂਬਸੂਰਤ ਵਾਦੀ ਨੂੰ ਇੱਕ ਧੱਕਾ ਵੱਜਿਆ ਹੈ। ਕਿੱਥੋਂ ਆਉਂਦੀ ਹੈ ਲੋਕਾਂ ਚ ਐਨੀ ਭੈੜੀ ਕਟੜਤਾ?
ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਨ ਆਇਆ ਸੀ ਤਾਂ 36 ਸਿੰਘਪੁਰਾ ਵਿੱਚ ਸਰਦਾਰਾਂ ਦੇ ਕਤਲ ਕੀਤੇ ਜਾਂਦੇ ਨੇ ਅਤੇ ਹੁਣ ਜਦੋਂ ਅਮਰੀਕਾ ਦਾ ਉਪ ਰਾਸ਼ਟਰਪਤੀ ਆਇਆ ਹੈ ਤਾਂ ਇਹ ਏਡਾ ਜ਼ੁਲਮ ਵਾਪਰ ਗਿਆ ਅਸਲ ਸੱਚਾਈ ਕਦੋਂ ਸਾਹਮਣੇ ਆਵੇਗੀ ਰੱਬ ਜਾਣਦਾ?