ਕੁਵੈਤ ਵਿੱਚ Snapchat ਰਾਹੀਂ ਗੈਰਕਾਨੂੰਨੀ ਜੂਏ ਦਾ ਪ੍ਰਚਾਰ ਕਰਣ ਵਾਲਾ ਵਿਅਕਤੀ ਗ੍ਰਿਫਤਾਰ

ਵੈੱਬ ਡੈਸਕ : ਕੁਵੈਤ ਵਿੱਚ ਗੈਰਕਾਨੂੰਨੀ ਜੂਏ ਦੇ ਪ੍ਰਚਾਰ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ। Anti-Cybercrime Department ਨੇ ਦੋ Snapchat ਅਕਾਊਂਟਾਂ ਦੀ ਪਛਾਣ ਕੀਤੀ ਜੋ ਆਨਲਾਈਨ ਜੂਏ ਦੀਆਂ ਸਰਗਰਮੀਆਂ ਨੂੰ ਉਤਸ਼ਾਹਤ ਕਰ ਰਹੇ ਸਨ।

ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ ਕੁਵੈਤੀ ਨਾਗਰਿਕ ਆਪਣੇ Snapchat ਅਕਾਊਂਟ ਰਾਹੀਂ ਲੋਕਾਂ ਨੂੰ ਪ੍ਰਾਈਵੇਟ ਗਰੁੱਪਾਂ ਵਿੱਚ ਸ਼ਾਮਲ ਕਰਵਾ ਰਿਹਾ ਸੀ, ਜਿੱਥੇ ਪੈਸੇ ਦੇ ਕੇ ਜੂਏ ਵਿੱਚ ਭਾਗ ਲੈਣ ਦੀ ਆਫਰ ਦਿੱਤੀ ਜਾ ਰਹੀ ਸੀ। ਇਹ ਸਾਰੇ ਦਾਵੇ “ਗਰੰਟੀ ਕੀਤੇ ਨਫੇ” ਵਾਲੇ ਜੂਏ ਵਾਲੇ ਗੇਮਾਂ ਤਹਿਤ ਕੀਤੇ ਜਾ ਰਹੇ ਸਨ, ਜੋ ਕਿ ਕੁਵੈਤ ਦੇ ਕਾਨੂੰਨ ਦੇ ਮੁਤਾਬਕ ਈ-ਫਰਾਡ ਅਤੇ ਠੱਗੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਮੁਲਜ਼ਮ ਦੀ ਪਛਾਣ ਹੋ ਗਈ ਹੈ ਅਤੇ ਉਹ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮਾਮਲੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ ਅਤੇ ਉਹਨੂੰ ਅਦਾਲਤੀ ਪ੍ਰਕਿਰਿਆ ਰਾਹੀਂ ਲੰਘਾਇਆ ਜਾਵੇਗਾ।

ਕੁਵੈਤ ਦੀ ਮੰਤਰਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਠੱਗੀ ਭਰਪੂਰ ਸਕੀਮਾਂ ਤੋਂ ਬਚਣ ਅਤੇ ਕਿਸੇ ਵੀ ਸ਼ੱਕੀ ਡਿਜੀਟਲ ਗਤਿਵਿਧੀ ਦੀ ਤੁਰੰਤ ਰਿਪੋਰਟ ਕਰਨ।