ਕੁਵੈਤ ਸਿਟੀ (21 ਜੁਲਾਈ) ਵੈੱਬ ਡੈਸਕ – ਕੁਵੈਤ ਦੇ ਗ੍ਰਹਿ ਮੰਤਰਾਲੇ ਨੇ ਮਨੁੱਖੀ ਤਸਕਰੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਵੀਜ਼ੇ ਜਾਰੀ ਕਰਨ ਦੇ ਇੱਕ ਨਵੇਂ ਰੈਕਟ ਦਾ ਪਰਦਾਫਾਸ਼ ਕੀਤਾ ਹੈ।
ਰਿਹਾਇਸ਼ ਮਾਮਲਿਆਂ ਦੀ ਜਾਂਚ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ, ਇੱਕ ਕੁਵੈਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ 25 ਕੰਪਨੀਆਂ ਅਤੇ 4 ਸੰਬੰਧਤ ਬਿਜ਼ਨਸਾਂ ਦੇ ਦਸਤਖ਼ਤ ਕਰਨ ਦਾ ਅਧਿਕਾਰ ਰੱਖਦਾ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਵਿਅਕਤੀ ਨੇ ਇਨ੍ਹਾਂ ਕੰਪਨੀਆਂ ਦੇ ਨਾਂ ‘ਤੇ 56 ਵਿਦੇਸ਼ੀ ਮਜ਼ਦੂਰਾਂ ਦੀ ਗਲਤ ਤਰੀਕੇ ਨਾਲ ਰਜਿਸਟ੍ਰੇਸ਼ਨ ਕੀਤੀ ਅਤੇ ਵੀਜ਼ੇ ਵੇਚੇ। ਇਨ੍ਹਾਂ ਵਿੱਚੋਂ 3 ਵਿਅਕਤੀ ਰਿਹਾਇਸ਼ ਕਾਨੂੰਨਾਂ ਦੀ ਉਲੰਘਣਾ ਕਰਦੇ ਪਾਏ ਗਏ, ਜਦਕਿ ਹੋਰ 3 ਆਪਣੇ ਵੀਜ਼ਾ ਨਿਯਮਾਂ ਦੀ ਤੋੜਫੋੜ ਕਰਦੇ ਮਿਲੇ।
ਇਹ ਵੀ ਖੁਲਾਸਾ ਹੋਇਆ ਕਿ ਕੁਝ ਮਜ਼ਦੂਰ ਉਹਨਾਂ ਕੰਪਨੀਆਂ ਲਈ ਕੰਮ ਨਹੀਂ ਕਰ ਰਹੇ ਸਨ, ਜਿਨ੍ਹਾਂ ਦੇ ਨਾਮ ’ਤੇ ਉਹਨਾਂ ਨੂੰ ਵੀਜ਼ਾ ਮਿਲਿਆ ਸੀ। ਅਧਿਕਾਰੀਆਂ ਵੱਲੋਂ ਇਸ ਗੈਰਕਾਨੂੰਨੀ ਨੈੱਟਵਰਕ ਦੇ ਹੋਰ ਲੋਕਾਂ ਦੀ ਭਾਲ ਜਾਰੀ ਹੈ।
ਫਿਲਹਾਲ ਕੁਵੈਤੀ ਨਾਗਰਿਕ ਸਮੇਤ ਸੀਰੀਆ ਅਤੇ ਭਾਰਤੀ ਵਿਅਕਤੀ ਗ੍ਰਿਫਤਾਰ ਕਿਤੇ ਹਨ ।