ਮੰਨਤ ਨੂਰ ਦੀ ਲਾਈਵ ਲੇਡੀਜ਼ ਨਾਈਟ ਲਈ ਪੋਸਟਰ ਹੈਮਿਲਟਨ ’ਚ ਰਿਲੀਜ਼

ਹੈਮਿਲਟਨ, ਵਾਈਕਾਟੋ – 9 ਜੂਨ 2025: ਵਾਈਕਾਟੋ ਪੰਜਾਬੀ ਲੇਡੀਜ਼ ਕਲਚਰਲ ਸੋਸਾਇਟੀ ਅਤੇ ਰਿਵਾਇਤ-ਏ-ਪੰਜਾਬ ਫੋਕ ਐਂਡ ਕਲਚਰਲ ਕਲੱਬ ਵੱਲੋਂ 5 ਜੁਲਾਈ ਨੂੰ ਹੋਣ ਵਾਲੀ ਲਾਈਵ ਲੇਡੀਜ਼ ਨਾਈਟ ਮੰਨਤ ਨੂਰ ਦੇ ਨਾਲ ‘ਸਮਰਪਿਤ ਪੋਸਟਰ ਦਾ ਅੱਜ ਰੋਟੋਟੁਨਾ, ਹੈਮਿਲਟਨ ਵਿੱਚ ਅਧਿਕਾਰਿਤ ਤੌਰ ‘ਤੇ ਰਿਲੀਜ਼ ਕੀਤਾ ਗਿਆ।

ਇਸ ਮੌਕੇ ਦੋਹਾਂ ਸੰਗਠਨਾਂ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸਥਾਨਕ ਭਾਈਚਾਰੇ ਨੇ ਭਰਪੂਰ ਹਿਸਾ ਲਿਆ।ਪੋਸਟਰ ਰਲੀਜ ਦੌਰਾਨ ਵਾਈਕਾਟੋ ਪੰਜਾਬੀ ਲੇਡੀਜ਼ ਕਲਚਰਲ ਸੋਸਾਇਟੀ ਦੇ ਪ੍ਰਧਾਨ ਸ੍ਰੀਮਤੀ ਰਾਜ ਮੁੰਡਾ ਜੀ ਨੇ ਲੇਡੀਜ਼ ਨਾਈਟ ਦੀ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਪੂਰੀ ਤਰ੍ਹਾਂ ਸੱਭਿਆਚਾਰਕ ਅਤੇ ਮਨੋਰੰਜਕ ਰਾਤ ਹੋਵੇਗੀ, ਜਿਸ ਵਿੱਚ ਪੰਜਾਬੀ ਗਾਇਕਾ ਮੰਨਤ ਨੂਰ ਆਪਣੀ ਆਵਾਜ਼ ਦਾ ਜਾਦੂ ਵਿਖੇਰੇਗੀ।

ਪੋਸਟਰ ਰਲੀਜ਼ ਦੌਰਾਨ ਗਰੁੱਪ ਫੋਟੋ

ਇਸ ਦੇ ਨਾਲ ਹੀ ਰਿਵਾਇਤ-ਏ-ਪੰਜਾਬ ਫੋਕ ਐਂਡ ਕਲਚਰਲ ਕਲੱਬ ਦੇ ਸਰਪ੍ਰਸਤ ਕੋਮਲ ਹੋਣਾ ਜੀ ਨੇ ਵੀ ਹੈਮਿਲਟਨ ਅਤੇ ਆਸ-ਪਾਸ ਦੀਆਂ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।

ਇਹ ਪ੍ਰੋਗਰਾਮ 5 ਜੁਲਾਈ 2025 ਨੂੰ, ਸ਼ਾਮ 6 ਵਜੇ, 82 ਡਿਊਕ ਸਟ੍ਰੀਟ, ਫ੍ਰੈਂਕਟਨ, ਹੈਮਿਲਟਨ ਵਿੱਚ ਆਯੋਜਿਤ ਕੀਤਾ ਜਾਵੇਗਾ।