ਹੈਮਿਲਟਨ ਵਿੱਚ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਵੱਲੋਂ ਮਤਾਰਿਕੀ ਡੇ ਮਨਾਇਆ ਗਿਆ

21 ਜੂਨ 2025 ਹੈਮਿਲਟਨ, ਨਿਊਜ਼ੀਲੈਂਡ: ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਅਤੇ ਸਪੋਰਟਸ ਵੱਲੋਂ ਮਤਾਰਿਕੀ ਡੇ ਸਮਰਪਿਤ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਮਤਾਰਿਕੀ ਦੀ ਮਹੱਤਤਾ ਉਤੇ ਭਾਵਪੂਰਣ ਸਪੀਚਾਂ, ਰਿਵਾਇਤੀ ਹਾਕਾ, ਅਤੇ ਹੋਰ ਸੱਭਿਆਚਾਰਕ ਪ੍ਰਸਤੁਤੀਆਂ ਨੇ ਆਏ ਹੋਏ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਸਮਾਗਮ ਦੀ ਸ਼ੁਰੂਆਤ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦੇ ਸਵਾਗਤ ਅਤੇ ਧੰਨਵਾਦ ਨਾਲ ਹੋਈ। ਵਾਈਸ ਪ੍ਰੈਜ਼ੀਡੈਂਟ ਹਰਜੀਤ ਕੌਰ ਨੇ ਸਟੇਜ ਦੀ ਸੰਚਾਲਨਾ ਬੜੀ ਸੁਚੱਜੀ ਢੰਗ ਨਾਲ ਸੰਭਾਲੀ।

ਇਸ ਮੌਕੇ ਇੰਡਿਅਨ ਕੰਟਰੀ ਸੈਕਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪਰਿਹਾਰ, ਮੁਹੰਮਦ ਸਿੰਘ ਬਹਿਰ, ਅਤੇ ਕਰਮਜੀਤ ਕੌਰ ਨੇ ਵੀ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮਤਾਰਿਕੀ ਦੀ ਸਾਂਝੀ ਸੱਭਿਆਚਾਰਕ ਮਹੱਤਤਾ ‘ਤੇ ਵਿਚਾਰ ਸਾਂਝੇ ਕੀਤੇ।

ਕਾਰਜਕ੍ਰਮ ਦੀ ਖਾਸ ਆਕਰਸ਼ਣ ਰਹੀ ਸਿਨੀਅਰ ਮਹਿਲਾਵਾਂ ਵੱਲੋਂ ਕੇਕ ਕੱਟ ਸਮਾਰੋਹ, ਜਿਸ ਵਿਚ ਸਿਲਵੀਆ,ਰਾਜਵੰਤ ਕੌਰ , ਭਵਾਨੀ ਦੇਵੀ , ਪ੍ਰੇਮ ਸ਼ਰਮਾ , ਜਸਵਿੰਦਰ ਕੌਰ ਵੱਲੋਂ ਮਤਾਰਿਕੀ ਨੂੰ ਸਮਰਪਿਤ ਕੇਕ ਕੱਟਿਆ ਗਿਆ। ਇਹ ਮੌਕਾ ਖੁਸ਼ੀਆਂ, ਸਾਂਝ, ਅਤੇ ਗੌਰਵ ਨਾਲ ਮਨਾਇਆ ਗਿਆ।

ਟਰੱਸਟ ਦੇ ਸਾਰੇ ਮੈਂਬਰਾਂ ਦੀ ਉਪਸਥਿਤੀ ਅਤੇ ਭਰੀ ਗਿਣਤੀ ਵਿਚ ਆਈ ਸੰਗਤ ਦੀ ਹਾਜ਼ਰੀ ਨੇ ਇਹ ਸਮਾਰੋਹ ਇੱਕ ਵੱਡੀ ਕਾਮਯਾਬੀ ਬਣਾਇਆ। ਇਸ ਮੌਕੇ ਜਰਨੈਲ ਸਿੰਘ ਰਾਹੋਂ , ਪਰਮਜੀਤ ਸਿੰਘ ਪਰਿਹਾਰ , ਮੋਹਨ ਸਿੰਘ ਬੇਹਰ , ਕਰਮਜੀਤ ਕੌਰ , ਸਿਮਰਨਜੀਤ ਕੌਰ ਗੁਰਾਇਆ , ਹਰਜੀਤ ਕੌਰ ਕੰਗ, ਸਰਬਜੀਤ ਸਿੰਘ , ਨਰਿੰਦਰ ਸਿੰਘ ਸੰਧੂ ਨੇ ਆਏ ਹੋਏ ਦਰਸ਼ਕਾਂ ਦਾ ਦਿਲੋ ਧੰਨਵਾਦ ਕੀਤਾ ।

ਇਸ ਮੌਕੇ ਆਏ ਹੋਏ ਦਰਸ਼ਕਾਂ ਲਈ ਟਰੱਸਟ ਦੇ ਵਾਲੰਟੀਅਰਾਂ ਵਲੋ ਚਾਹ , ਬਰਫੀ , ਜਲੇਬੀ ਅਤੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ।