ਮਾਤਾਰਿਕੀ ਮਲਟੀ ਕਲਚਰਲ ਟ੍ਰੀ ਪਲਾਂਟਿੰਗ ਇਵੈਂਟ ਹਮਿਲਟਨ ’ਚ ਸਫਲਤਾਪੂਰਕ ਆਯੋਜਿਤ

ਹਮਿਲਟਨ, 14 ਜੂਨ (ਬਿਨੈਦੀਪ ਸਿੰਘ) :ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰੱਸਟ ਵਲੋਂ ਹਮਿਲਟਨ ਸਿਟੀ ਕੌਂਸਲ ਦੇ ਸਹਿਯੋਗ ਨਾਲ ਆਜ ਮਾਤਾਰਿਕੀ ਮਲਟੀ ਕਲਚਰਲ ਟ੍ਰੀ ਪਲਾਂਟਿੰਗ ਇਵੈਂਟ ਬੇਵਰਸਟਾਕ ਰੋਡ ਨਾਲ ਲਗਦੀ ਪਾਰਕ ਵਿੱਚ ਕਰਵਾਇਆ ਗਿਆ। ਟਰੱਸਟ ਦੇ ਪ੍ਰਧਾਨ ਸ. ਜਰਨੈਲ ਸਿੰਘ, ਜੋ ਕਿ ਕੁੱਝ ਕ ਰੁਝੇਵਿਆਂ ਕਰਕੇ ਨਿਊਜ਼ੀਲੈਂਡ ਤੋ ਬਾਹਰ ਸਨ, ਪਰੰਤੂ ਇਹਨਾਂ ਵੱਲੋਂ ਓਨਲਾਈਨ ਸਾਰਾ ਪ੍ਰੋਗਰਾਮ ਆਪਣੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਹੋਰ ਵੀ ਕਈ ਸੰਸਥਾਵਾਂ ਅਤੇ ਭਾਈਚਾਰੇ ਜਿਵੇਂ ਨਿਪਾਲ ਨਿਊਜ਼ੀਲੈਂਡ ਵਾਈਕਾਟੋ ਫਰੈਂਡਸ਼ਿਪ ਸੋਸਾਇਟੀ , ਐਸਟੀ ਪੌਲ ਕਾਲਜੀਏਟ ਸਕੂਲ ਆਦਿ ਨੇ ਹਿੱਸਾ ਲਿਆ ।

ਇਸ ਮੁਹਿੰਮ ਦੌਰਾਨ 4500 ਨਵੇਂ ਬੂਟੇ ਲਗਾਏ ਗਏ। ਇਵੈਂਟ ਦੀ ਸ਼ੁਰੂਆਤ ਸਿੱਖ ਪਰੰਪਰਾ ਤਹਿਤ, ‘ਅਰਦਾਸ ਨਾਲ ਕੀਤੀ ਗਈ । ਟਰੱਸਟ ਵਲੋਂ ਅਰਦਾਸ ਉਪਰੰਤ ਭਾਰਤ ਵਿੱਚ ਹੋਏ ਹਾਲੀਆ ਹਵਾਈ ਹਾਦਸੇ ‘ਚ ਜਾਨ ਗੁਆ ਚੁੱਕਿਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਲਈ ਮੌਨ ਧਾਰਨ ਕੀਤਾ ਗਿਆ।

ਨੌਜਵਾਨਾਂ ਅਤੇ ਪਰਿਵਾਰਾਂ ਦੀ ਸਾਂਝ ਨਾਲ ਰੁੱਖ ਲਗਾਉਣ ਦੀ ਵਿਲੱਖਣ ਮੁਹਿੰਮ

ਇਸ ਮੌਕੇ ਬਹੁਸਾਂਸਕ੍ਰਿਤਿਕ ਭਾਈਚਾਰੇ ਦੇ ਲੋਕ ਇੱਕੱਠੇ ਹੋਏ ਅਤੇ ਇਕਜੁੱਟਤਾ ਦਾ ਸੰਦੇਸ਼ ਦਿੱਤਾ। ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰੱਸਟ ਦੇ ਵਾਈਸ ਪ੍ਰਧਾਨ ਹਰਜੀਤ ਕੌਰ ਨੇ ਸਾਰੇ ਆਏ ਮਹਿਮਾਨਾਂ ਦਾ ਆਉਣ ਤੇ ਸਵਾਗਤ ਕੀਤਾ। ਟਰੱਸਟ ਪਰਿਵਾਰ ਵਲੋਂ ਮਨਦੀਪ ਬਰਾੜ, ਮੁਕੇਸ਼ ਬੱਗਾ, ਸੰਦੀਪ ਕਲਸੀ, ਸਰਬਜੀਤ ਸ਼ੇਖੂਪੂਰੀਆਂ, ਹਰਗੁਨਜੀਤ ਸਿੰਘ, ਜਤਿੰਦਰ ਸਿੰਘ ਗੋਰਾਇਆ, ਸਰਬਜੀਤ ਸਿੰਘ, ਵਿਸ਼ਾਲ ਕੋਹਲੀ, ਰਣਜੀਤ ਸਿੰਘ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਕੌਰ, ਕਿਰਨ ਬੱਗਾ, ਪਰਮਜੀਤ ਕੌਰ, ਕਰਮਜੀਤ ਕੌਰ, ਹਰਦੀਪ ਕੌਰ, ਰੁਪਿੰਦਰ ਕੌਰ , ਗੁਰਜੀਤ ਕੌਰ ਆਦਿ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ।

ਬੱਚਿਆਂ ਵਲੋਂ ਵੀ ਉਤਸ਼ਾਹ ਨਾਲ ਭਾਗ ਲਿਆ ਗਿਆ, ਜਿਸ ਵਿੱਚ ਅਨਯਾਤ, ਅਮਾਨਤ, ਦੀਕਸ਼ਾ, ਚਿਰਾਗ, ਹਰਸੀਰਤ, ਗੁਰਫ਼ਤੇਹ, ਮੇਹਰ, ਅਸ਼ਰੀਤ, ਅਸ਼ਮੀਤ, ਪਵਿਤ, ਮੇਹੁਲ , ਕਰਮਨਪ੍ਰੀਤ ਕੌਰ ਆਦਿ ਸ਼ਾਮਿਲ ਸਨ।

ਟਰੱਸਟ ਵਲੋਂ ਸਾਰੇ ਵੋਲੰਟੀਅਰਾਂ ਲਈ ਚਾਹ, ਸਮੋਸੇ, ਗਰਮ ਗੁਲਾਬ ਜਾਮਣ ਅਤੇ ਜੂਸ ਦਾ ਪ੍ਰਬੰਧ ਵੀ ਕੀਤਾ ਗਿਆ। ਆਖਿਰ ਵਿਚ, ਵਾਈਸ ਪ੍ਰਧਾਨ ਹਰਜੀਤ ਕੌਰ ਨੇ ਸਾਰੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ

ਇਸ ਇਵੈਂਟ ਦੀ ਲਾਈਵ ਕਵਰੇਜ ਅਤੇ ਫੋਟੋ ਗ੍ਰਾਫੀ ਸਿੰਘ ਮੀਡੀਆ ਚੈਨਲ ਦੀ ਟੀਮ ਵਲੋਂ ਕੀਤੀ।