ਵਾਈਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਟਰੱਸਟ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਹੋਈ ਚੋਣ

ਬਿਨੈਦੀਪ ਸਿੰਘ (ਹੈਮਿਲਟਨ) ਅੱਜ ਮਿਤੀ 31 ਮਈ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟ੍ਰਸ੍ਟ ਹਮਿਲਟਨ ਵਲੋਂ 9ਵਾਂ ਸਲਾਨਾ ਆਮ ਇਜਲਾਸ (9ਵੀਂ ਅਨੁਏਲ ਜੇਨਰਲ ਮੀਟਿੰਗ) ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਦੀ ਅਗੁਵਾਈ ਵਿਚ ਸੰਪਨ ਹੋਈ, ਇਸ ਮੀਟਿੰਗ ਵਿਚ ਸਰਵ ਸੰਮਤੀ ਨਾਲ ਨਵੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ,

ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟ੍ਰਸ੍ਟ ਹਮਿਲਟਨ ਮੈਂਬਰਾਂ ਦੀ ਗਰੁੱਪ ਫੋਟੋ

ਜਿਸ ਵਿਚ ਸ. ਜਰਨੈਲ ਸਿੰਘ ਰਾਹੋਂ ਪ੍ਰਧਾਨ,ਹਰਜੀਤ ਕੌਰ ਕੰਗ ਵਾਈਸ ਪ੍ਰਧਾਨ, ਸੰਦੀਪ ਕਲਸੀ ਖਜਾਨਚੀ , ਅਤੁਲ ਸ਼ਰਮਾ ਸੈਕਟਰੀ,ਹਰਗੁਨਜੀਤ ਸਿੰਘ ਵਾਈਸ ਸੈਕਟਰੀ,ਇਸ ਤੋਂ ਇਲਾਵਾ ਟ੍ਰਸ੍ਟ ਦੇ ਹੋਰ ਮੇਮ੍ਬਰਾਂ ਚ ਪਰਮਬੀਰ ਕੌਰ ਗਿੱਲ,ਸਿਮਰਤ ਕੌਰ ਗੁਰਾਇਆ,ਅਮਨਦੀਪ ਕੌਰ ਸਾਧਲ,ਪ੍ਰਿਆ ਬਿਰਲਾ ਮਨਦੀਪ ਸਿੰਘ ਬਰਾੜ,ਸਰਬਜੀਤ ਸਿੰਘ ਸੇਖੂਪੁਰੀਆਂ, ਗੁਰਪੀਤ ਸਿੰਘ ਢੱਡਾ ਦੀ ਚੋਣ ਟ੍ਰਸ੍ਟ ਮੇਮ੍ਬਰਸ ਦੇ ਤੋਰ ਤੇ ਕੀਤੀ ਗਯੀ,ਅੱਜ ਸਾਲਾਨਾ ਕੰਮਾਂ ਨੂੰ ਦਰਸ਼ਾਉਂਦੀ ਇਕ ਕਿਤਾਬ ਵੀ ਰੀਲੀਜ਼ ਕੀਤੀ ਗਈ

ਮੀਟਿੰਗ ਦੌਰਾਨ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸ. ਜਰਨੈਲ ਸਿੰਘ ਰਾਹੋਂ ਪ੍ਰਧਾਨ


ਟ੍ਰਸ੍ਟ ਦੀ ਚੋਣ ਤੋਂ ਇਲਾਵਾ ਟ੍ਰਸ੍ਟ ਦੀਆ ਸਲਾਨਾ ਹੋਣ ਵਾਲਿਆਂ ਗਤਿਵਿਧਿਆਂ ਲਈ ਵੀ ਵੋਲੰਟੀਏਰ੍ਸ ਨੂੰ ਸੇਵਾਵਾਂ ਦਿਤੀਆਂ ਗਈਆਂ, ਜਿਨ੍ਹਾਂ ਵਿਚ ਮੁਕੇਸ਼ ਬੱਗਾ ਨੂੰ ਇਸ ਸਾਲ ਟ੍ਰਸ੍ਟ ਵਲੋਂ ਕਰਵਾਏ ਜਾਣ ਵਾਲੇ ਖੂਨ ਦਾਨ ਕੈੰਪਾਂ ਦਾ ਇੰਚਾਰਜ ਬਣਾਇਆ ਗਿਆ, ਕੁਲਵਿੰਦਰ ਦਿਓਲ ਅਤੇ ਨੂਰ ਗੁਰਾਇਆ ਭੰਗੜਾ ਕੋਚ, ਹਰਜੀਤ ਕੌਰ ਕੰਗ,ਅਮਨਦੀਪ ਕੌਰ ਸਾਦਲ,ਰਿਹਾ ਸੂਦ, ਹਿਰਦੀਪਕ ਕੌਰ ,ਪਰਮਿੰਦਰ ਕੌਰ ਪੰਜਾਬੀ ਅਦਿਆਪਿਕਾਵਾਂ, ਰਣਜੀਤ ਸਿੰਘ, ਕਰਮਜੀਤ ਕੌਰ, ਤੇ ਸਾਨੀਆ ਦੋਸ਼ੀ,ਨੂੰ ਆਈ ਟੀ ਵਿੰਗ ਦੀਆਂ ਸੇਵਾਂਵਾਂ,ਹਰਮਨ ਚੀਮਾ ਨੂੰ ਥੇਟਰ ਮੇਮ੍ਬਰ, ਮਨਦੀਪ ਸਿੰਘ ਬਰਾੜ ਨੂੰ ਲਾਇਬਰੇਰੀ ਇੰਚਾਰਜ ਬਣਾਇਆ ਗਿਆ

ਚੇਅਰਮੈਨ ਸ.ਪਰਮਜੀਤ ਸਿੰਘ ਪਰਿਹਾਰ( ਪ੍ਰਧਾਨ ਕੰਟ੍ਰੀ ਸੈਕਸ਼ਨ) ਟਰੱਸਟ ਦੀ ਪ੍ਰਸੰਸਾਂ ਕਰਦੇ ਹੋਏ

ਇਸ ਦੇ ਨਾਲ ਸ.ਗੁਰਬਾਜ਼ ਸਿੰਘ ਸੇਖੂਪੁਰੀਆ ਅਤੇ ਬਿਨੈਦੀਪ ਸਿੰਘ (ਸਿੰਘ ਮੀਡਿਆ ਚੈਨਲ) ਨੂੰ ਬਤੋਰ ਮੀਡੀਆ ਪਾਰਟਨਰ ਦੇ ਤੋਰ ਤੇ ਨਿਯੁਕਤ ਕੀਤਾ ਗਿਆ
ਜਿਥੈ ਇਸ ਮੀਟਿੰਗਹ ਵਿਚ ਪਿਛਲੇ ਸਾਲ ਦਾ ਲੇਖੇ ਜੋਖੇ ਦਾ ਸਾਰਾ ਹਿਸਾਬ ਕੀਤਾ ਗਿਆ ਓਥੈ ਹੀ ਆਉਣ ਵਾਲੇ ਸਾਲ ਵਿਚ ਜੋ ਵੀ ਗਤਿਵਿਧਿਆਂ ਟ੍ਰਸ੍ਟ ਵਲੋਂ ਹੋਣ ਜਾ ਰਹੀਆਂ ਹਨ ਓਹਨਾ ਤੇ ਵੀ ਚਾਨਣਾ ਪਾਇਆ ਗਿਆ

ਮੁਕੇਸ਼ ਬੱਗਾ (ਇੰਚਾਰਜ ਬਲੱਡ ਡੋਨੇਸ਼ਨ ਕੈਂਪ) ਆਪਣੇ ਸੁਝਾਵ ਦਿੰਦੇ ਹੋਏ


ਮੀਡੀਆ ਨਾਲ ਗੱਲਬਾਤ ਕਰਦੇ ਦੌਰਾਨ ਸ.ਜਰਨੈਲ ਸਿੰਘ ਰਾਹੋ ਨੇ ਆਉਣ ਵਾਲ ਸਮੇ ਵਿਚ ਕੁਝ ਸਮਾਗਮਾਂ ਦੀਆਂ ਮਿਤੀਆਂ ਵੀ ਅਨਾਊਂਸ ਕੀਤੀਆਂ ਜਿਨ੍ਹਾਂ ਵਿਚ 14 ਜੂਨ ਨੂੰ ਟ੍ਰੀ ਪਾਲਨਟੇਸ਼ਨ ਜੋ ਕਿ ਹੈਮਿਲਟਨ ਸਿਟੀ ਕੌਂਸਿਲ ਦੇ ਸਹਿਯੋਗ ਨਾਲ ਹੋਵੇਗੀ, 2 ਸਤਮਬਰ ਨੂੰ 14ਵਾਂ ਖੂਨ ਦਾਨ ਕੈੰਪ, ਤੇ 27 ਸਿਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਬੋਹਤ ਹੀ ਵੱਡੇ ਪੱਧਰ ਤੇ ਮਨਾਇਆ ਜਾਵੇਗਾ

ਵੱਖ ਵੱਖ ਮੈਂਬਰਾ ਵਲੋ ਆਪਣੇ ਵਿਚਾਰ ਪੇਸ਼ ਕਰਦੇ ਹੋਏ


ਅੱਜ ਦੇ ਇਸ ਸਮਾਗਮ ਵਿਚ ਚੇਅਰਮੈਨ ਸ.ਪਰਮਜੀਤ ਸਿੰਘ ਪਰਿਹਾਰ( ਪ੍ਰਧਾਨ ਕੰਟ੍ਰੀ ਸੈਕਸ਼ਨ) ਵਿਸ਼ੇਸ਼ ਤੋਰ ਤੇ ਪਹੁੰਚੇ, ਤੇ ਆਏ ਹੋਏ ਸਾਰਿਆਂ ਦਾ ਸਹਿਜੋਗ ਲਈ ਧੰਨਵਾਦ ਕੀਤਾ, ਪੁਹੰਚੇ ਹੋਏ ਸਾਰੇ ਹੀ ਮੇਮ੍ਬਰਸ ਨੇ ਵਾਰੀ ਵਾਰੀ ਮੰਚ ਤੇ ਆਕੇ ਆਪਣੇ ਆਪਣੇ ਵਿਚਾਰ ਪੇਸ਼ ਕਿਤੇ ,ਅੰਤ ਚ ਪ੍ਰਧਾਨ ਸ.ਜਰਨੈਲ ਸਿੰਘ ਰਾਹੋਂ ਨੇ ਸਾਰੀਆਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਜੋ ਕਮੀਆਂ ਪਿਛਲੇ ਸਾਲ ਰਹਿ ਗਈਆਂ, ਓਹਨਾ ਦਾ ਮੰਥਨ ਕਰ ਕੇ ਓਹਨਾ ਨੂੰ ਦੂਰ ਕੀਤਾ ਜਾਵੇਗਾ,ਤੇ ਅੱਜ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ

ਆਉਣ ਵਾਲੇ ਪ੍ਰੋਗਰਾਮਾਂ ਦੀ ਸੂਚੀ