ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ 28 ਵਿਅਕਤੀਆਂ ਨੂੰ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ

ਅੱਤਵਾਦੀ ਨੇ ਪਤਨੀ ਸਾਹਮਣੇ ਪਤੀ ਮਾਰ ਕੇ ਕਿਹਾ, ਜਾਓ ਮੋਦੀ ਨੂੰ ਦਸ ਦਿਓ,
ਪਤਨੀ ਨੇ ਕਿਹਾ, ‘ਮੈਨੂੰ ਵੀ ਮਾਰ ਦਿਓ ਕਹਿੰਦੇ ਤੈਨੂੰ ਨਹੀਂ ਮਾਰਾਂਗੇ’

ਪਹਿਲਗਾਮ ਵਿੱਚ ਮਾਰੇ ਗਏ 28 ਵਿਅਕਤੀਆਂ ਨੂੰ ਅਮਿਤ ਸ਼ਾਹ ਸ਼ਰਧਾਂਜਲੀ ਦਿੰਦੇ ਹੋਏ

ਸਿੰਘ ਮੀਡੀਆ ਬਿਊਰੋ – ਅੱਜ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ (ਮਿੰਨੀ ਸਵਿਜ਼ਰਲੈਂਡ) ਵਿੱਚ ਇੱਕ ਖਤਰਨਾਕ ਘਟਨਾ ਵਾਪਰੀ ਹੈ ਉੱਥੇ ਹੀ ਇਸ ਘਟਨਾ ਨਾਲ ਪੂਰੇ ਵਿਸ਼ਵ ਭਰ ਵਿੱਚ ਸੋਗ ਦੀ ਲਹਿਰ ਹੈ ।

ਇਸ ਅੱਤਵਾਦੀ ਹਮਲੇ ਤੋਂ ਬਾਅਦ ਵਿਸ਼ਵ ਭਰ ਦੇ ਕਈ ਵਿਦੇਸ਼ ਮੰਤਰੀਆਂ ਵੱਲੋਂ ਮਾਰੇ ਗਏ ਲੋਕਾਂ ਲਈ ਰੋਸ ਦਾ ਪ੍ਰਗਟਾਵਾ ਕੀਤਾ ਗਿਆ, ਨਾਲ ਹੀ ਇਸ ਘਟਨਾ ਦੀ ਕਰੜੀ ਨਿੰਦਿਆ ਕੀਤੀ , ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੜਗੱਜ ਸਿੰਘ ਵਲੋ ਵੀ ਬਿਆਨ ਆਇਆ ਅਤੇ ਉਹਨਾਂ ਕਿਹਾ ਗਿਆ ਕਿ , “ਇਸ ਘਟਨਾ ਵਿੱਚ ਬੇਕਸੂਰ ਮਾਰੇ ਗਏ ਵਿਅਕਤੀਆਂ ਨੂੰ ਜਲਦ ਤੋ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ “ ਨਾਲ ਹੀ ਉਹਨਾਂ ਨੇ ਸਿੰਘਪੁਰਾ ਵਿੱਚ ਹੋਏ ਸਿੱਖ ਕਤਲੇਆਮ ਨੂੰ ਵੀ ਯਾਦ ਕਰਵਾਇਆ ।

ਇਸ ਪੂਰੀ ਘਟਨਾ ਵਿੱਚ ਅੱਖਾ ਵਿੱਚ ਹੰਜੂ ਉਦੋ ਆਏ ਜਦੋ ਇਕ ਨਵ ਵਿਆਹਿਆ ਜੋੜਾ ਜਿਸ ਵਿੱਚ ਆਤੰਕਵਾਦੀਆਂ ਵਲੋ ਨਾਮ ਅਤੇ ਧਰਮ ਪੁੱਛ ਕੇ ਆਦਮੀ ਨੂੰ ਗੋਲੀ ਮਾਰ ਦਿੱਤੀ ਅਤੇ ਅੱਤਵਾਦੀ ਨੇ ਪਤਨੀ ਸਾਹਮਣੇ ਪਤੀ ਮਾਰ ਕੇ ਕਿਹਾ, ਜਾਓ ਮੋਦੀ ਨੂੰ ਦਸ ਦਿਓ,ਪਤਨੀ ਨੇ ਕਿਹਾ, ‘ਮੈਨੂੰ ਵੀ ਮਾਰ ਦਿਓ ਕਹਿੰਦੇ ਤੈਨੂੰ ਨਹੀਂ ਮਾਰਾਂਗੇ’ ਉਸ ਤੋ ਬਾਅਦ ਤਸਵੀਰਾਂ ਵਿੱਚ ਬਿਆਨ, ਨਵੀਂ ਵਿਆਹੀ ਦੇ ਹੱਥੋਂ ਹਲੇ ਸ਼ਗਨਾਂ ਵਾਲਾ ਚੂੜਾ ਵੀ ਨਹੀਂ ਉਤਰਿਆ ਤੇ ਉਹ ਆਪਣੇ ਪਤੀ ਦੀ ਲਾਸ਼ ਕੋਲ ਬੈਠ ਕੇ ਝੱਲਿਆਂ ਵਾਂਗ ਉਸਨੂੰ ਦੇਖਦੀ ਰਹੀ ।