ਨਿਊਜ਼ੀਲੈਂਡ ਸਰਕਾਰ ਵੱਲੋਂ ਨਵੇਂ “Parent Boost Visa” ਦੀ ਵਿਸਥਾਰ ਨਾਲ ਘੋਸ਼ਣਾ – ਪੰਜ ਸਾਲਾ ਰਹਿਣ ਦੀ ਇਜਾਜ਼ਤ

ਆਕਲੈਂਡ 8 ਜੂਨ 2025 – ਨਿਊਜ਼ੀਲੈਂਡ ਸਰਕਾਰ ਵੱਲੋਂ ਵੱਡੀ ਰਾਹਤ ਦਿੰਦੇ ਹੋਏ ਨਵੇਂ Parent Boost Visa ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਰਾਹੀਂ ਮਾਪਿਆਂ ਨੂੰ ਹਰ ਦੌਰੇ ’ਤੇ ਪੰਜ ਸਾਲ ਤੱਕ ਨਿਊਜ਼ੀਲੈਂਡ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ। ਇਹ ਵੀਜ਼ਾ ਵੱਧ ਤੋਂ ਵੱਧ 10 ਸਾਲ ਲਈ ਜਾਰੀ ਕੀਤਾ ਜਾ ਸਕੇਗਾ।

ਵੀਜ਼ਾ ਦੀਆਂ ਮੁੱਖ ਖ਼ਾਸ ਬਿੰਦੂਆਂ ਵਿੱਚ ਸ਼ਾਮਲ ਹਨ:

🔹 ਵੀਜ਼ਾ ਫੀਸ:

ਜਨਰਲ ਅਰਜ਼ੀਦਾਰਾਂ ਲਈ $3,000 ਪੈਸਿਫਿਕ ਰੀਜਨ ਲਈ $2,450

🔹 ਸਪਾਂਸਰ ਦੀ ਲੋੜ:

Sponsor ਨਿਊਜ਼ੀਲੈਂਡ ਦਾ ਨਾਗਰਿਕ ਜਾਂ ਰਹਾਇਸ਼ੀ ਹੋਣਾ ਚਾਹੀਦਾ ਹੈ ਜੋ ਮਾਪਿਆਂ ਦੇ ਥਾਂਮਾਣ ਸਮੇਂ NZ ਵਿੱਚ ਰਹਿ ਰਿਹਾ ਹੋਵੇ।

🔹 ਸਿਹਤ ਜਾਂਚ:

ਤਿੰਨ ਸਾਲਾਂ ਬਾਅਦ offshore medical checkup ਲਾਜ਼ਮੀ ਲਾਗਤ: $325 ਜਨਰਲ ਅਤੇ $240 Pacific applicants ਲਈ

🔹 ਬੀਮਾ ਲਾਜ਼ਮੀ:

$250,000 ਤੱਕ medical emergency cover $100,000 ਤੱਕ cancer treatment ਅਤੇ repatriation cover ਬੀਮਾ NZ ਵਿੱਚ ਰਹਿਣ ਸਮੇਂ ਲਾਜ਼ਮੀ ਹੋਵੇਗਾ

🔹 ਚਰਿਤਰ ਜਾਂਕਾਰੀ ਅਤੇ ਨਿਰਭਰਤਾ:

Genuine visitor ਹੋਣਾ ਜਰੂਰੀ ਹੈ। Character check ਪਾਸ ਕਰਨਾ ਲਾਜ਼ਮੀ ਹੈ।

🔹 ਆਮਦਨ ਜਾਂ ਫੰਡ:

ਇਹਨਾਂ ਵਿੱਚੋਂ ਇੱਕ ਪੂਰੀ ਹੋਣੀ ਚਾਹੀਦੀ ਹੈ:

Sponsor ਦੀ ਆਮਦਨ median wage ਜਾਂ ਵੱਧ ਹੋਵੇ ਮਾਪਿਆਂ ਕੋਲ ongoing income (NZ Superannuation ਦੇ ਬਰਾਬਰ) ਹੋਵੇ ਮਾਪਿਆਂ ਕੋਲ: $160,000 (single parent ਲਈ) $250,000 (couple ਲਈ) ਖ਼ਰਚ ਚਲਾਉਣ ਲਈ ਫੰਡ ਹੋਣ

🔹 ਆਫਸ਼ੋਰ ਅਰਜ਼ੀ:

ਇਹ ਵੀਜ਼ਾ ਨਿਊਜ਼ੀਲੈਂਡ ਤੋਂ ਬਾਹਰ ਹੋ ਕੇ ਹੀ ਲਾਗੂ ਕੀਤਾ ਜਾ ਸਕੇਗਾ।

🔹 ਦੋ ਵਿਜ਼ਿਆਂ ਵਿਚਕਾਰ ਸਮਾਂ:

ਪਹਿਲੇ ਅਤੇ ਦੂਜੇ 5 ਸਾਲਾ ਵੀਜ਼ੇ ਵਿਚਕਾਰ 3 ਮਹੀਨੇ ਲਈ NZ ਤੋਂ ਬਾਹਰ ਜਾਣਾ ਲਾਜ਼ਮੀ ਹੈ।

📌 ਨੋਟ: ਇਹ Visa ਨਿਊਜ਼ੀਲੈਂਡ ਵਿੱਚ ਸਥਾਈ ਰਿਹਾਇਸ਼ ਨਹੀਂ ਦਿੰਦਾ। ਜੋ ਮਾਪੇ ਸਥਾਈ ਤੌਰ ’ਤੇ ਰਹਿਣਾ ਚਾਹੁੰਦੇ ਹਨ, ਉਹ Parent Category Resident Visa ਲਈ ਅਰਜ਼ੀ ਦੇ ਸਕਦੇ ਹਨ।