ਕਲਾਈਵ (ਹੌਕਸ ਬੇ) ‘ਚ ਗ੍ਰਿਫਤਾਰੀ ਦੌਰਾਨ ਪੁਲਿਸ ਕਰਮੀ ਦੇ ਸਿਰ ‘ਚ ਲੱਗੀ ਸੱਟ

( ਸੋਰਸ 1News) ਹੈਸਟਿੰਗਜ਼ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਵਲੋਂ ਸੁਰੱਖਿਆ ਆਦੇਸ਼ ਦੀ ਉਲੰਘਣਾ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਲਾਈਵ ਸਥਿਤ BP ਪੈਟਰੋਲ ਪੰਪ ‘ਤੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।

ਸਮਾਂ: ਸਵੇਰੇ 8:45 ਵਜੇ ਹੇਸਟਿੰਗਜ਼ ਤੋਂ ਕਾਲ ਮਿਲੀ, ਪਰ ਸ਼ੱਕੀ ਵਿਅਕਤੀ ਪੁਲਿਸ ਦੇ ਆਉਣ ਤੋਂ ਪਹਿਲਾਂ ਥਾਂ ਤੋਂ ਚੱਲਾ ਗਿਆ।

ਸਮਾਂ: 9:20 ਵਜੇ ਉਹ ਵਿਅਕਤੀ ਕਲਾਈਵ ਦੇ ਪੈਟਰੋਲ ਪੰਪ ‘ਤੇ ਮਿਲਿਆ।

ਗ੍ਰਿਫਤਾਰੀ ਦੌਰਾਨ ਉਸ ਨੇ ਪੁਲਿਸ ਨਾਲ ਹੱਥੋਪਾਈ ਕੀਤੀ। ਪੁਲਿਸ ਵਲੋਂ ਪੈਪਰ ਸਪਰੇ ਦੀ ਵਰਤੋਂ ਵੀ ਕੀਤੀ ਗਈ, ਪਰ ਇਸ ਨਾਲ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ।

ਇਸ ਦੌਰਾਨ ਇੱਕ ਪੁਲਿਸ ਕਰਮੀ ਦੇ ਸਿਰ ‘ਚ ਗੰਭੀਰ ਸੱਟਾਂ ਆਇਆ ਹਨ , ਜਿਸ ਨੂੰ ਹਸਪਤਾਲ ਲਿਜਾਇਆ ਗਿਆ।

45 ਸਾਲਾ ਹੇਸਟਿੰਗਜ਼ ਨਿਵਾਸੀ ਵਿਅਕਤੀ ਨੂੰ ਸੁਰੱਖਿਆ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਕਾਨੂੰਨੀ ਕਾਰਵਾਈ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।