ਹਮਿਲਟਨ ‘ਚ ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਸਮਾਗਮ, “ਰੱਬ ਦਾ ਰੇਡੀਓ 3” ਦਾ ਪੋਸਟਰ ਵੀ ਜਾਰੀ

Hamilton – ਬੀਤੀ ਸ਼ਾਮ ਵਾਏ ਕਾਟੋ ਸ਼ਹੀਦ ਆਜਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਹਮਿਲਟਨ ਵੱਲੋਂ ਸ਼ਹੀਦ ਭਗਤ ਸਿੰਘ ਜੀ ਤੇ ਉਨਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਹੋਰਾਂ ⁠ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਮਾਗਮ ਪ੍ਰਧਾਨ ਜਰਨੈਲ ਸਿੰਘ ਰਾਹੋ ਦੀ ਸੁਚੱਜੀ ਦੇਖਰੇਖ ਤੇ ਅਗਵਾਈ ਹੇਠ ⁠ਕਰਾਇਆ ਗਿਆ,ਜਿਸ ਵਿੱਚ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਸ਼ਾਮਿਲ ਹੋਏ,ਸਮਾਗਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਰਣਜੀਤ ਸਿੰਘ ਬੋਪਾਰਾਏ ਵੱਲੋਂ ਪ੍ਰੋਜੈਕਟਰ ਤੇ ਦੋ ਲੱਘੂ ਫਿਲਮਾਂ ਬੱਚਿਆਂ ਨੂੰ ਦਿਖਾਈਆਂ ਗਈਆਂ,

73e78e4d 6899 41e8 B385 F47f8af0deba 1024x633

ਇਹਨਾਂ ਦੋਨਾਂ ਫਿਲਮਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਸਾਰਾ ਸਫਰ ਬਿਆਨ ਕੀਤਾ ਗਿਆ ਸੀ,ਇਹਨਾਂ ਦੋਨਾਂ ਫਿਲਮਾਂ ਨੂੰ ਦਿਖਾਉਣ ਤੋਂ ਬਾਅਦ ਬੱਚਿਆਂ ਤੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਕੁਝ ਸਵਾਲ ਪੁੱਛੇ ਗਏ ਜਿਨਾਂ ਦੇ ਜਵਾਬ ਸਾਰੇ ਬੱਚਿਆਂ ਨੇ ਹੀ ਬਹੁਤ ਹੀ ਬਖੂਬੀ ਦਿੱਤੇ, ਤੇ ਬੱਚਿਆਂ ਨੇ ਕਵਿਤਾਵਾਂ ਪੇਸ਼ ਕੀਤੀਆਂ ਸਟੇਜ ਦੀ ਪੇਸ਼ਕਾਰੀ ਕਰਮਜੀਤ ਕੌਰ ਬੋਪਾਰਾਏ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਇਸ ਦੇ ਨਾਲ ਹੀ ਪ੍ਰਧਾਨ ਜਰਨੈਲ ਸਿੰਘ ਰਾਹੋ, ਜਿੰਦੀ ਔਜਲਾ (ਮਠੱਡਾ)ਤੇ ਅਨੁਰਾਗ ਠਾਕੁਰ ਜੀ ਨੇ ਥੋੜੇ ਥੋੜੇ ਸਮੇਂ ਲਈ ਮੰਚ ਤੇ ਆ ਕੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੀ ਸ਼ਹਾਦਤ ਤੇ ਚਾਨਣਾ ਪਾਇਆ,⁠

C1547dc4 3ddd 4c6a B748 Db21c069a79f 1024x768

ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਅਦਾਕਾਰ ਤਰਸੇਮ ਜੱਸੜ ਦੀ ਆਉਣ ਵਾਲੀ ਪੰਜਾਬੀ ਫਿਲਮ ਰੱਬ ਦਾ ਰੇਡੀਓ 3 ਦਾ ਪੋਸਟਰ ਰਿਲੀਜ਼ ਕੀਤਾ ਗਿਆ ਜੋ ਕਿ ਨਿਊਜ਼ੀਲੈਂਡ ਭਰ ਵਿੱਚ ਤਿੰਨ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ,ਬੱਚਿਆਂ ਵਾਸਤੇ ਲਾਈਟ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅੰਤ ਵਿੱਚ ਸਰਦਾਰ ਜਰਨੈਲ ਸਿੰਘ ਰਾਹੋ ਨੇ ਆਏ ਹੋਏ ਸਾਰੇ ਹੀ ਪਰਿਵਾਰਾਂ ਦਾ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਤੇ ਉਨਾਂ ਦੀ ਆਇਆ ਹੋਇਆ ਸਾਰਿਆਂ ਦੀ ਸਲਾਗਾ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਸ਼ਹੀਦਾਂ ਦੇ ਬਾਰੇ ਜਾਣੂ ਕਰਾ ਰਹੇ ਹਨ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ

  • Related Posts

    ਵਾਈਕਾਟੋ ‘ਚ ਦੀਵਾਲੀ ਮੇਲਾ 2025:ਹੋਇਆ ਰਿਕਾਰਡ ਤੋੜ ਇਕੱਠ !

    Waikato Diwali Mela 2025 witnessed a record-breaking crowd at Innes Common, Hamilton, with over 20,000 people joining the celebration of light, culture, and unity. Organized by the Indian Cultural Society Waikato under the leadership of Sardar Jujhar Singh Randhawa, the event featured 24 mesmerizing performances, vibrant fireworks, and representation from diverse communities across New Zealand.

    ਵਾਈਕਾਟੋ ‘ਚ 18 ਅਕਤੂਬਰ ਨੂੰ ਦੀਵਾਲੀ ਮੇਲਾ — ਜੁਝਾਰ ਸਿੰਘ ਰੰਧਾਵਾ ਦੀ ਦੇਖਰੇਖ ਹੇਠ ਤਿਆਰੀਆਂ ਮੁਕੰਮਲ

    Indian Cultural Society Waikato Inc. Presents Diwali Mela 2025 on 18 October 2025, Innes Common,Hamilton Lake