ਆਕਲੈਂਡ, 26 ਜੂਨ 2025 –
ਨਿਊਜ਼ੀਲੈਂਡ ਦੀ ਰਾਜਨੀਤੀ ਲਈ ਇੱਕ ਵੱਡਾ ਝਟਕਾ। Te Pāti Māori ਦੀ ਸੰਸਦ ਮੈਂਬਰ Takutai Tarsh Kemp ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਉਹ ਵੱਲੋਂ 50 ਸਾਲ ਦੀ ਸਾਲਗਿਰਹ ਹਾਲ ਹੀ ਵਿੱਚ ਮਨਾਈ ਗਈ ਸੀ।
Takutai Kemp ਨੇ ਪਿਛਲੇ ਸਾਲ ਜੁਲਾਈ ਵਿੱਚ ਪਬਲਿਕ ਤੌਰ ’ਤੇ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਕਿਡਨੀ ਦੀ ਗੰਭੀਰ ਬਿਮਾਰੀ ਨਾਲ ਲੜ ਰਹੀ ਹੈ। ਉਹ ਡਾਇਲਿਸਿਸ ’ਤੇ ਸਨ ਅਤੇ ਇੱਕ ਨਵੀਂ ਕਿਡਨੀ ਦੀ ਉਡੀਕ ਕਰ ਰਹੀ ਸਨ। ਬਿਮਾਰੀ ਦੇ ਬਾਵਜੂਦ, ਉਹ ਸੰਸਦ, ਮਾਰਾਏ ਅਤੇ ਕੌਮਾਂਤਰੀ ਸਮੂਹ ਵਿੱਚ ਸਰਗਰਮ ਰਹੀ।
ਉਹ 2023 ਦੀ ਜਨਰਲ ਚੋਣਾਂ ਵਿੱਚ Labour MP Peeni Henare ਨੂੰ ਤਮਾਕੀ ਮਕੌਰਾਉ ਹਲਕੇ ਤੋਂ ਸਿਰਫ਼ 4 ਵੋਟਾਂ ਦੇ ਅੰਤਰ ਨਾਲ ਹਰਾਉਂਦਿਆਂ ਸੰਸਦ ਵਿੱਚ ਪਹੁੰਚੀ। ਰੀਕਾਊਂਟ ਮਗਰੋਂ ਇਹ ਅੰਤਰ 42 ਵੋਟਾਂ ਹੋ ਗਿਆ ਸੀ
ਉਹ ਪਹਿਲਾਂ Manurewa Marae ਦੀ tumuaki (ਚੇਅਰਪਰਸਨ) ਅਤੇ Hip Hop International NZ ਦੀ ਡਾਇਰੈਕਟਰ ਵੀ ਰਹਿ ਚੁੱਕੀ ਸੀ।
ਉਸ ਦੀ ਮੌਤ ਦੇ ਕਾਰਨ ਤਮਾਕੀ ਮਕੌਰਾਉ ਹਲਕੇ ਵਿੱਚ ਇੱਕ ਬਾਈਇਲੈਕਸ਼ਨ ਹੋਣ ਦੀ ਸੰਭਾਵਨਾ ਹੈ।
Speaker of the House Gerry Brownlee ਨੇ ਪੁਸ਼ਟੀ ਕੀਤੀ ਕਿ ਅੱਜ ਸੰਸਦ ਵਿਚ ਸਾਰੇ ਸਦੱਸ ਉਨ੍ਹਾਂ ਦੀ ਯਾਦ ਵਿੱਚ ਸ਼ਰਧਾਂਜਲੀ ਦੇਣਗੇ ਅਤੇ ਇਸ ਹਫ਼ਤੇ ਦੀ ਬਾਕੀ ਸੰਸਦੀ ਕਾਰਵਾਈ ਨੂੰ ਰੱਦ ਕਰ ਦਿੱਤਾ ਗਿਆ ਹੈ। ਪਾਰਲੀਮੈਂਟ ਬਿਲਡਿੰਗਾਂ ਉੱਤੇ ਝੰਡੇ ਅੱਧ ਅੰਬੇ ਲਾਏ ਗਏ ਹਨ।
Takutai Kemp ਦੇ ਅੰਤਿਮ ਸੰਸਕਾਰਾਂ (tangihanga) ਦੀ ਸਥਿਤੀ ਹਾਲੇ ਤੈਅ ਨਹੀਂ ਹੋਈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਪਹਿਲਾਂ Hoani Waititi Marae ਤੇ ਰੱਖੇ ਜਾਣਗੇ ਅਤੇ ਫਿਰ ਆਪਣੇ ਮੂਲ ਨਗਰ Taihape ਵਾਪਸ ਲਿਜਾਏ ਜਾਣਗੇ।
📌 Singh Media Channel ਵੱਲੋਂ Takutai Moana ਨੂੰ ਭਾਵਪੂਰਨ ਸ਼ਰਧਾਂਜਲੀ।
ਸਾਡੀਆਂ ਸੰਵੇਦਨਾਵਾਂ ਉਹਦੇ ਪਰਿਵਾਰ, whānau ਅਤੇ Te Pāti Māori ਨਾਲ ਹਨ।