ਕੁਵੈਤ ਸਿਟੀ, 1 ਜੁਲਾਈ:(ਵੈਬ ਡੈਸਕ): ਕੁਵੈਤ ਦੀ ਅੰਦਰੂਨੀ ਸੁਰੱਖਿਆ ਵਿਭਾਗ ਨੇ ਇਕ ਵੱਡੇ ਵਿਜ਼ਾ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਯੂਰਪੀ ਦੇਸ਼ਾਂ ਦੀਆਂ ਅੰਬੈਸੀਜ਼ ਨੂੰ ਠੱਗਣ ਲਈ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਰਿਹਾ ਸੀ। ਇਸ ਕਾਰਵਾਈ ਨੂੰ ਨੇਸ਼ਨਾਲਿਟੀ ਐਂਡ ਰੈਜ਼ੀਡੈਂਸੀ ਅਫ਼ੇਅਰਜ਼ ਸੈਕਟਰ ਅਤੇ ਜਨਰਲ ਡਿਪਾਰਟਮੈਂਟ ਆਫ ਰੈਜ਼ੀਡੈਂਸੀ ਇਨਵੈਸਟਿਗੇਸ਼ਨਜ਼ ਨੇ ਅੰਜਾਮ ਦਿੱਤਾ।
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗਿਰੋਹ ਨੌਕਰੀ ਦੇ ਨਕਲੀ ਟਾਈਟਲ, ਝੂਠੇ ਕਾਗਜ਼ (employer info), ਮਨਘੜੰਤ ਤਨਖ਼ਾਹਾਂ ਅਤੇ ਬੈਂਕ ਸਟੇਟਮੈਂਟਸ ਤਿਆਰ ਕਰਕੇ ਲੋਕਾਂ ਨੂੰ ਯੂਰਪ ਦੇਸ਼ਾਂ ਦੇ ਵੀਜ਼ੇ ਲੈਣ ਵਿੱਚ ਮਦਦ ਕਰ ਰਿਹਾ ਸੀ।
ਇਕ ਮਿਸਰ ਨਿਵਾਸੀ ਵਿਅਕਤੀ, ਜੋ ਵਿਦੇਸ਼ ਤੋਂ ਸੋਸ਼ਲ ਮੀਡੀਆ ਰਾਹੀਂ ਇਹ ਧੰਧਾ ਚਲਾ ਰਿਹਾ ਸੀ, ਉਸਨੇ ਇਸ ਗੈਰਕਾਨੂੰਨੀ ਕੰਮ ਦੀ ਪਰਚਾਰ-ਪ੍ਰਸਾਰ ਕਰਕੇ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ। ਕੁਵੈਤ ਵਿੱਚ ਕਈ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਨਕਲੀ ਦਸਤਾਵੇਜ਼ ਅਤੇ ਇਲੈਕਟ੍ਰੌਨਿਕ ਡਿਵਾਈਸ ਵੀ ਬਰਾਮਦ ਕੀਤੇ ਗਏ ਹਨ।
ਕੁਵੈਤੀ ਅਧਿਕਾਰੀਆਂ ਨੇ ਮਿਸਰ ਸਰਕਾਰ ਨਾਲ ਮਿਲਕੇ ਬਾਕੀ ਗਿਰੋਹ ਦੇ ਮੈਂਬਰਾਂ ਨੂੰ ਵੀ ਵਿਦੇਸ਼ ਵਿੱਚ ਗ੍ਰਿਫਤਾਰ ਕਰਵਾ ਲਿਆ ਹੈ, ਅਤੇ ਹੁਣ ਅਗਲੇ ਕਾਨੂੰਨੀ ਕਦਮ ਚੱਲ ਰਹੇ ਹਨ।
ਅੰਦਰੂਨੀ ਮੰਤਰਾਲਾ ਨੇ ਸਖ਼ਤ ਸੁਚਨਾ ਜਾਰੀ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ ਇਨ੍ਹਾਂ ਗੈਰਕਾਨੂੰਨੀ ਕੰਮਾਂ ’ਚ ਸ਼ਾਮਲ ਮਿਲਿਆ, ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।